15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੁਲਿਸ ਟਰੈਫਿਕ ਸੈੱਲ ਪੱਟੀ ਦੇ ਇੰਚਾਰਜ ਥਾਣੇਦਾਰ ਹਰਪ੍ਰੀਤ ਸਿੰਘ ਵਲੋਂ ਵਾਹਨਾਂ ਦੀ ਕੀਤੀ ਚੈਕਿੰਗ

ਅਜੀਤ ਡੈਸਕ 29-07-2026
ਪੱਟੀ, 28 ਜੂਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵਲੋਂ ਚਲਾਈ ਗਏ ਆਪ੍ਰੇਸ਼ਨ ‘ਕਾਸੋ’ ਅਧੀਨ ਪ੍ਰਹਾਰ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਦੀਆਂ ਹਦਾਇਤਾ ’ਤੇ ਅੱਜ ਟਰੈਫਿਕ ਪੁਲਿਸ ਸੈੱਲ ਪੱਟੀ ਦੇ ਇੰਚਾਰਜ ਥਾਣੇਦਾਰ ਹਰਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪੱਟੀ ਦੇ ਪੁਰਾਣੀ ਕਚਹਿਰੀ ਰੋਡ ਦੇ ਨਜ਼ਦੀਕ ਫਾਟਕਾਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਟ੍ਰੈਫਿਕ ਪੁਲਿਸ ਇੰਚਾਰਜ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵਲੋਂ ਸਮੁੱਚੇ ਪੰਜਾਬ ਵਿਚ ਚਲਾਈ ਗਈ ਇਹ ਮੁਹਿੰਮ ਤਹਿਤ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਣ ਘਰੋਂ ਬਾਹਰ ਲਿਆਉਣ ਸਮੇਂ ਵਾਹਨ ਦੇ ਕਾਗਜਾਤ, ਡਰਾਈਵਿੰਗ ਲਾਈਸੰਸ ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰਕੇ ਵੀ ਜਾਣੂ ਕਰਾਇਆ ਗਿਆ ਹੈ ਕਿ ਬੱਚਿਆਂ ਨੂੰ ਘਰ੍ਹਾਂ ਤੋਂ ਸਕੂਲ ਲੈ ਕੇ ਆਉਣ ਵਾਲੀਆਂ ਬੱਸਾਂ ਦੇ ਕਾਗਜਾਤ ਮੁਕੰਮਲ ਰੱਖੇ ਜਾਣ, ਬੱਸਾਂ ਵਿਚ ਆਕਸੀਜਨ ਸਿਲੰਡਰ ਦਾ ਪ੍ਰਬੰਧ ਹੋਵੇ, ਬੱਸ ਚਾਲਕ ਯੂਨੀਫਾਰਮ ਵਿਚ ਹੋਵੇ, ਹਰੇਕ ਬੱਸ ਵਿਚ ਫਿਟਨਿਸ ਸਾਰਟੀਫਿਕੇਟ ਹੋਵੇ, ਬੀਮਾਂ ਲਾਜਮੀ ਹੋਵੇ, ਪ੍ਰਦੂਸ਼ਨ ਜਰੂਰੀ ਹੋਵੇ, ਛੋਟੇ ਬੱਚਿਆਂ ਲਈ ਇਕ ਹੈਲਪਰ ਵੀ ਜ਼ਰੂਰ ਹੋਵੇ ਅਤੇ ਕੋਈ ਵੀ ਡਰਾਇਵਰ ਬੱਸ ਨੂੰ ਕਿਸੇ ਵੀ ਰਸਤੇ ਵਿਚ ਰੋਕ ਕੇ ਬੱਚੇ ਨਾ ਉਤਾਰੇ, ਸਗੋਂ ਇਕ ਪਾਸੇ ’ਤੇ ਬੱਸ ਰੋਕ ਕੇ ਬੱਚਿਆਂ ਨੂੰ ਉਤਾਰਿਆ ਜਾਵੇ। ਇਸ ਮੌਕੇ ਪਾਲ ਸਿੰਘ, ਕੁਲਵਿੰਦਰ ਸਿੰਘ ਪੰਜਾਬ ਹੋਮ ਗਾਰਡ ਦੇ ਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਵਲੋਂ ਸਿਹਤ ਮੰਤਰੀ ਤੇ ਸਿੱਖਿਆ ਮੰਤਰੀ ਦੇ ਤੁਰੰਤ ਅਸਤੀਫ਼ੇ ਦੀ ਮੰਗ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 49 ਵਿਅਕਤੀ ਗ੍ਰਿਫ਼ਤਾਰ- ਐੱਸ.ਐੱਸ.ਪੀ. ਲਾਂਬਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।