15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮੈਲਬੌਰਨ ਵਿਖੇ ਤੀਆਂ ਦਾ ਤਿਉਹਾਰ ਮਹਿਲਾਵਾਂ ਵਲੋਂ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 16-07-2026
ਤਰਨ ਤਾਰਨ, 15 ਜੁਲਾਈ (ਪਰਮਜੀਤ ਜੋਸ਼ੀ)—ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਵਲੋਂ ਸਮਿਥਲੇਨ ਪਾਰਕ ਵਿਚ ਆਸ਼ਾ ਸੰਧੂ ਆਦਮਵਾਲ ਵਲੋਂ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਮਹਿਲਾਵਾਂ ਵਲੋਂ ਪੰਜਾਬੀ ਸੂਟ, ਫੁਲਕਾਰੀਆਂ ਆਦਿ ਲੈ ਕੇ ਗਿੱਧਾ ਪਾ ਕੇ ਪੰਜਾਬੀ ਬੋਲੀਆਂ ਪਾਈਆਂ ਗਈਆਂ ਅਤੇ ਸੱਭਿਆਚਾਰਕ ਗੀਤ ਗਾਏ ਗਏ, ਜਿਸ ਨੇ ਸਾਰੀਆਂ ਦਾ ਮਨ ਮੋਹ ਲਿਆ। ਇਸ ਮੌਕੇ ਬੱਚਿਆਂ ਲਈ ਵੀ ਵੱਖ-ਵੱਖ ਮਨੋਰੰਜਨ ਖੇਡਾਂ ਅਤੇ ਗਤੀਵਿਧਈਆਂ ਦਾ ਪ੍ਰਬੰਧ ਕੀਤਾ ਗਿਆ। ਮੈਲਬੌਰਨ ਵਿਚ ਰਹਿੰਦੇ ਤਰਨ ਤਾਰਨ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਪੰਜਾਬੀ ਪਰਿਵਾਰ ਮੌਜੂਦ ਸਨ। ਇਸ ਮੌਕੇ ਮਾਸਟਰ ਦਲਬੀਰ ਸਿੰਘ ਖੋਖਰ, ਗੁਰਮੀਤ ਸਿੰਘ ਪਾਹੜਾ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਕੋਠੇ ਮਜੀਠੀ ਸਾਰੇ ਗੁਰਦਾਸਪੁਰ ਤੋਂ, ਹਰਭਜਨ ਸਿੰਘ ਜੇਜੀ ਮਜੀਠਾ, ਬੂਟਾ ਸਿੰਘ ਮੋਗਾ, ਸੁਖਵਿੰਦਰ ਸਿੰਘ ਸੰਗਰੂਰ, ਸਹਿਦੇਵ ਰਾਣਾ ਯੂ.ਪੀ, ਬਘੇਲ ਸਿੰਘ ਮੁਦਕੀ ਫਿਰੋਜਪੁਰ, ਡਾ. ਹਰਭਜਨ ਸਿੰਘ ਜੀਰਾ, ਅਨਿਲ ਕੁਮਾਰ ਸ਼ਰਮਾ ਰਾਏਕੋਟ, ਗੁਰਜੰਟ ਸਿੰਘ ਗ੍ਰੰਥੀ ਫਰੀਦਕੋਟ, ਵਰਿੰਦਰ ਸਿੰਘ ਜਲੰਧਰ, ਜਸਵੰਤ ਸਿੰਘ ਮੋਗਾ, ਬੋਹਰ ਸਿੰਘ ਪਟਵਾਰੀ ਬਠਿੰਡਾ, ਜਲੌਰ ਸਿੰਘ ਮੋਗਾ, ਮਹਿੰਦਰ ਸਿੰਘ ਭਿਖਾਰੀਵਾਲ ਗੁਰਦਾਸਪੁਰ, ਰਣਜੀਤ ਸਿੰਘ ਲੁਧਿਆਣਾ, ਤਰਨਦੀਪ ਸਿੰਘ ਹੁਸ਼ਿਆਰਪੁਰ, ਜਸਬੀਰ ਸਿੰਘ ਮੁਹਾਲੀ, ਸੁਰਿੰਦਰ ਕੁਮਾਰ ਫਿਰੋਜਪੁਰ, ਨਿਰਮਲ ਕੌਰ ਹੁਸ਼ਿਆਰਪੁਰ, ਚਾਰੂ ਦੱਤਾ ਹਿਮਾਚਲ, ਜੱਸਰ ਪਰਿਵਾਰ ਟੱਪਈ ਤੋਂ, ਦਲਜੀਤ ਮੋਗਾ, ਰਜਵੰਤ ਅੰਮ੍ਰਿਤਸਰ, ਰੀਟਾ ਗੱਕੜ ਲੁਧਿਆਣਾ, ਪਰਮਿੰਦਰ ਕੌਰ ਟਿੱਲ੍ਹਾ, ਸੁਵਿਤਾ ਕੁਮਾਰੀ ਗੁਰਦਾਸਪੁਰ ਤੋਂ ਮੌਜੂਦ ਸਨ।

ਪਿਛਲੀ ਖ਼ਬਰ ਐਸ.ਆਈ.ਆਰ. ਮੁਹਿੰਮ ਤਹਿਤ ਸਰਕਾਰੀ ਸਕੂਲ ਕੋਟਬੁੱਢਾ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ ਅਗਲੀ ਖ਼ਬਰ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਸੂਚੀ ਤਹਿਤ ਹੁਣ ਘਰ-ਘਰ ਸਰਵੇਖਣ 3 ਅਗਸਤ ਤੱਕ : ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।