15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨਾਂ ਕਾਰਨ ਭਾਜਪਾ ਨੂੰ ਪੰਜਾਬ ਵਿਚ ਸਿਆਸੀ ਨੁਕਸਾਨ- ਖਹਿਰਾ

ਅਜੀਤ ਡੈਸਕ 16-07-2026
ਗੋਇੰਦਵਾਲ ਸਾਹਿਬ, 15 ਜੁਲਾਈ (ਸਕੱਤਰ ਸਿੰਘ ਅਟਵਾਲ)-ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਬਿਆਨਬਾਜ਼ੀ ਕਾਰਨ ਪੰਜਾਬ ਵਿਚ ਭਾਜਪਾ ਨੂੰ ਸਿਆਸੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਭਾਵੇਂ ਬਹੁਤੀ ਭਾਜਪਾ ਲੀਡਰਸ਼ਿਪ ਇਸ ਬਾਰੇ ਗੱਲ ਨਹੀਂ ਕਰ ਰਹੀ ਪਰ ਆਪਣੇ ਆਪ ਨੂੰ ਮੁਸ਼ਕਿਲ ਸਥਿਤੀ ਵਿਚ ਜ਼ਰੂਰ ਮਹਿਸੂਸ ਕਰਦੀ ਹੈ। ਮੰਤਰੀ ਬਿੱਟੂ ਵਲੋਂ ਸਤਲੁਜ ਫਿਲਮ ਬਾਰੇ ਕੀਤੀ ਬਿਆਨਬਾਜ਼ੀ ਬੇਲੋੜੀ ਅਤੇ ਗਲਤ ਹੈ, ਇਸ ਨਾਲ ਵਿਰੋਧੀ ਪਾਰਟੀਆਂ ਨੂੰ ਭਾਜਪਾ ਨੂੰ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਗਰਦਾਨਣ ਦਾ ਮੌਕਾ ਮਿਲਦਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖਾਂ ਦੇ ਹੱਕ ਵਿਚ ਕੀਤੇ ਕੰਮਾਂ ਦੀ ਗੱਲ ਮੱਧਮ ਪੈ ਜਾਂਦੀ ਹੈ। ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਹਨ, ਉਹ ਆਪਣੇ ਕਾਂਗਰਸੀ ਪਿਛੋਕੜ ਅਤੇ ਆਪਣੀ ਨਿੱਜੀ ਸੋਚ ਨੂੰ ਛੱਡ ਕੇ ਭਾਜਪਾ ਦੇ ਨੁਮਾਇੰਦੇ ਵਜੋਂ ਗੱਲ ਕਰਨ ਤਾਂ ਚੰਗਾ ਰਹੇਗਾ ਨਹੀਂ ਤਾਂ ਭਾਜਪਾ ਦਾ ਪੰਜਾਬ ਵਿਚ ਸਿਆਸੀ ਨੁਕਸਾਨ ਹੋਣਾ ਤੈਅ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਹਿੰਦੂ ਸਿੱਖ ਭਾਈਚਾਰਾ ਬਹੁਤ ਮਜ਼ਬੂਤ ਹੈ ਅਤੇ ਇਹ ਮਾੜੇ ਮਹੌਲ ਵਿਚ ਵੀ ਅਟੁੱਟ ਰਿਹਾ ਹੈ। ਉਨ੍ਹਾਂ ਭਾਜਪਾ ਹਾਈਕਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਕਿਸੇ ਵੀ ਲੀਡਰ ਨੂੰ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਵਾਲੇ ਬਿਆਨ ਦੇਣ ਤੋਂ ਸਖਤੀ ਨਾਲ ਰੋਕਣਾ ਚਾਹੀਦਾ ਹੈ l
ਪਿਛਲੀ ਖ਼ਬਰ ਏਡਿਡ ਸਕੂਲ ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਅਗਲੀ ਖ਼ਬਰ ਫ਼ਿਲਮ ‘ਸਤਲੁਜ’ ਤੋਂ ਪਾਬੰਦੀ ਹਟਾਈ ਜਾਵੇ- ਮੰਮਣਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।