ਪੱਟੀ, 14 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਿਵਲ ਸਰਜਨ ਤਰਨ ਤਾਰਨ ਡਾ. ਸੰਦੀਪ ਧਵਨ ਵਲੋਂ ਮਿਲੇ ਨਿਰਦੇਸ਼ਾਂ ਮੁਤਾਬਿਕ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਭਾਰਤੀ ਧਵਨ, ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ. ਕੈਰੋ ਡਾ. ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀ.ਐੱਚ.ਸੀ. ਕੈਰੋਂ ਵਿਖੇ ਵਿਸ਼ਵ ਅਬਾਦੀ ਦਿਵਸ ਹਫਤਾ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਲੋਕਾਂ ਨੂੰ ਛੋਟਾ ਪਰਿਵਾਰ ਰੱਖਣ ਦੀ ਸਲਾਹ ਰੱਖਣ ਦਿੱਤੀ ਗਈ ਅਤੇ ਵੱਡੇ ਪਰਿਵਾਰ ਦੀਆਂ ਮੁਸ਼ਕਿਲਾਂ ਸੰਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਪਰਿਵਾਰ ਨਿਯੋਜਨ ਦੇ ਸਕੀਮਾਂ ਦਾ ਲਾਭ ਲੈ ਕੇ ਲੋਕਾਂ ਨੂੰ ਆਪਣਾ ਪਰਿਵਾਰ ਛੋਟਾ ਰੱਖਣਾ ਚਾਹੀਦਾ ਹੈ। ਸਿਹਤ ਵਿਭਾਗ ਵਲੋਂ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਨਸਬੰਦੀ, ਨਲਬੰਦੀ, ਕਾਪਰ-ਟੀ ਅਤੇ ਹੋਰ ਕੱਚੇ ਅਤੇ ਪੱਕੇ ਤਰੀਕਿਆਂ ਨਾਲ ਆਪਣੇ ਪਰਿਵਾਰ ਨੂੰ ਛੋਟਾ ਰੱਖਿਆ ਜਾ ਸਕਦਾ ਹੈ। ਇਸ ਮੌਕੇ ਡਾ. ਜਤਿੰਦਰਪਾਲ ਸਿੰਘ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਿਹਤ ਵਿਭਾਗ ਵਲੋਂ ਵਿਸ਼ਵ ਅਬਾਦੀ ਦਿਵਸ 11 ਜੁਲਾਈ ਨੂੰ ਮਨਾਇਆ ਜਾਂਦਾ ਹੈ, ਪਰ ਇਸ ਵਾਰ ਇਹ ਦਿਵਸ ਪੂਰਾ ਹਫਤਾ ਮਨਾਇਆ ਜਾਵੇਗਾ, ਕਿਉਂਕਿ ਲੋਕਾਂ ਨੂੰ ਪਰਿਵਾਰ ਛੋਟਾ ਰੱਖਣ ਲਈ ਨਲਬੰਦੀ ਅਤੇ ਨਸਬੰਦੀ ਦੇ ਆਪ੍ਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਡਾ. ਜੇ.ਪੀ. ਸਿੰਘ ਵਲੋਂ ਵੱਧ ਰਹੀ ਅਬਾਦੀ ਸੰਬੰਧੀ ਚਿੰਤਾ ਪ੍ਰਗਟ ਕਰਦਿਆਂ ਇਸ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ, ਕਿਉਂਕਿ ਆਉਣ ਵਾਲੇ ਸਮੇਂ ਵਿਚ ਵੱਧ ਰਹੀ ਅਬਾਦੀ ਕਾਰਨ ਭੁੱਖਮਰੀ, ਬੇਰੁਜ਼ਗਾਰੀ ਅਤੇ ਅਪਰਾਧਕ ਮਾਮਲੇ ਵੱਧਣਗੇ। ਇਸ ਮੌਕੇ ਡਾ. ਰਜਿੰਦਰ ਕੁਮਾਰ, ਡਾ. ਰਮਨਦੀਪ ਪਨਵਰ, ਡਾ. ਦੀਪਕ, ਡਾ. ਪ੍ਰਭਜੋਤ ਕੌਰ, ਡਾ. ਰਿਆ ਨਿਅਰ, ਚੀਫ ਫਾਰਮੇਸੀ ਅਫਸਰ ਮਨਜੀਤ ਰਾਏ, ਬਲਾਕ ਐਜੂਕੇਟਰ ਰਵਿੰਦਰ ਸਿੰਘ, ਧਰਮਿੰਦਰ ਸਿੰਘ, ਕੰਵਲਜੀਤ ਕੌਰ ਨਰਸਿੰਗ ਸਿਸਟਰ, ਬਲਜੀਤ ਕੌਰ, ਪ੍ਰਿਤਪਾਲ ਸਿੰਘ ਨਰਸਿੰਗ ਅਫਸਰ, ਹਰਪਾਲ ਸਿੰਘ ਐਮ.ਐਲ.ਟੀ., ਅਰਵਿੰਦਰ ਸਿੰਘ ਅਪਥਾਲਮਿਕ ਅਫਸਰ, ਕੁਲਵਿੰਦਰ ਸਿੰਘ ਭੁੱਲਰ ਓ.ਟੀ., ਪੁਸ਼ਪਿੰਦਰ ਸਿੰਘ ਫਾਰਮਾਸਿਸਟ, ਪ੍ਰਭਦੀਪ ਸਿੰਘ ਫਾਰਮਾਸਿਸਟ, ਮਲਵਿੰਦਰ ਕੌਰ ਐਲ.ਐਚ.ਵੀ., ਰੈਨੂੰ ਬਾਲਾ ਏ.ਐਨ.ਐਮ., ਗੁਰਵਿੰਦਰਜੀਤ ਸਿੰਘ, ਫੁਲਬੀਰ ਸਿੰਘ, ਸੰਦੀਪ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।