14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨਾਮਧਾਰੀ ਸੁੱਖਦੇਵ ਉੱਤਰਾਖੰਡ ਦਾ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ

ਅਜੀਤ ਡੈਸਕ 13-07-2026

 ਨਵਾਂ ਪਿੰਡ, 12 ਜੁਲਾਈ (ਜਸਪਾਲ ਸਿੰਘ)- ਕਰਨ ਪ੍ਰਯਾਗ ਉੱਤਰਾਖੰਡ ਵਿਖੇ ਬਹੁਚਰਚਿਤ ਨਿਹੰਗ ਸਿੰਘਾਂ ਦਾ ਮਾਮਲਾ ਸੁਲਝਾਉਣ ’ਚ ਸਾਹਮਣੇ ਆਏ ਇਕ ਵੱਡੇ ਨਾਂ ਨਾਮਧਾਰੀ ਸੁਖਦੇਵ ਸਿੰਘ, ਸਹਿਬਾਜਪੁਰ ਉੱਤਰਾਖੰਡ ਦਾ ਦਸਮੇਸ਼ ਤਰਨਾ ਦਲ ਦਲ ਦੇ ਹੈੱਡ ਕੁਆਰਟਰ ਵਿਖੇ ਪੁੱਜਣ ’ਤੇ ਦਲ ਦੇ ਮੁਖੀ ਫ਼ਕਰ-ਏ-ਕੌਮ ਮਹਾਕਾਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ. ਬਾਬਾ ਮੇਜਰ ਸਿੰਘ ਸੋਢੀ ਵਲੋਂ ‘ਅਜੀਤ’ ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਪਰੋਕਤ ਨਾਮਧਾਰੀ ਸੁਖਦੇਵ ਸਿੰਘ ਸਹਿਬਾਜ਼ਪੁਰੀ ਜੋ ਕਿ ਉੱਤਰਾਖੰਡ ਵਿਖੇ ਨਾਮੀ ਹਸਤੀ ਹਨ। ਪਿਛਲੇ ਦਿਨੀਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਗਏ ਨਿਹੰਗ ਸਿੰਘਾਂ ਨਾਲ ਕਰਨ ਪ੍ਰਯਾਗ, ਉੱਤਰਾਖੰਡ ਵਿਖੇ ਕੁਝ ਸਥਾਨਕ ਵਾਸੀਆਂ ਨਾਲ ਹੋਏ ਤਕਰਾਰ ਤੇ ਉਸ ਤੋਂ ਬਾਅਦ ਸਥਾਨਕ ਪੁਲਿਸ ਵਲੋਂ ਇੱਕਤਰਫਾ ਕਾਰਵਾਈ ਕਰਦਿਆਂ ਨਿਹੰਗ ਸਿੰਘ ‘ਤੇ ਐੱਫ. ਆਰ. ਆਈ. ਦਰਜ. ਕਰਕੇ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ। ਉਨ੍ਹਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇ. ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਸੇਵਾ ਨਿਹੰਗ ਸਿੰਘਾਂ ਨੂੰ ਰਿਹਾਅ ਕਰਵਾਉਣ ਦੀ ਲਗਾਈ ਗਈ ਸੀ । ਉੱਥੇ ਇਸ ਸਾਰੀ ਕਾਨੂੰਨੀ ਚਾਰਾਜੋਈ ’ਚ ਨਾਮਧਾਰੀ ਸੁਖਦੇਵ ਸਿੰਘ ਦੀ ਵੱਡੀ ਭੂਮਿਕਾ ਰਹੀ ਸੀ। ਉਨ੍ਹਾਂ ਦੇ ਅੱਜ ਆਪਣੇ ਹੋਰਾਂ ਸਾਥੀਆਂ ਨਾਲ ਏਥੇ ਪੁੱਜਣਾ ਤੇ ਉਨ੍ਹਾਂ ਦਾ ਦਲ ਪੰਥ ਵਲੋਂ ਮਾਨ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਨਾਮਧਾਰੀ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਦਲ ਤੇ ਬਾਬਾ ਮੇਜਰ ਸਿੰਘ ਦੇ ਜਾਹੋ ਜਲਾਲ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਤੇ ਉਨ੍ਹਾਂ ਨੂੰ ਏਥੇ ਆਉਣ ‘ਤੇ ਭਾਰੀ ਸਕੂਨ ਮਿਲਿਆ ਹੈ।

ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਪਾਬੰਦੀ ਖ਼ਿਲਾਫ਼ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਤੋਂ ਕੱਢਿਆ ਰੋਸ ਮਾਰਚ ਹਜ਼ਾਰਾਂ ਲਾਵਾਰਿਸ ਲਾਸ਼ਾਂ ਦ... ਅਗਲੀ ਖ਼ਬਰ ਈ. ਟੀ. ਓ. ਨੇ ਸੜਕ ਦੀ ਸਪੈਸ਼ਲ ਰਿਪੇਅਰ ਦੇ ਕੰਮ ਦੀ ਕਰਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।