14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਦੇ ਸੇਵਾਦਾਰਾਂ ਨੇ ਲਾਇਆ ਗੁਰਮਤਿ ਕੈਂਪ

ਅਜੀਤ ਡੈਸਕ 13-07-2026

 ਬਾਬਾ ਬਕਾਲਾ ਸਾਹਿਬ, 12 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ) -ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵਲੋਂ ਜਿੱਥੇ ਪੰਜਾਬ ਵਿਚ ਛੁੱਟੀਆਂ ਵਿਚ ਬੱਚਿਆਂ ਨੂੰ ਆਪਣੇ ਗੁਰਬਾਣੀ ਵਿਰਸੇ ਨਾਲ ਜੋੜਨ ਲਈ ਲਗਾਤਾਰ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ, ਉਥੇ ਵਿਦੇਸ਼ਾਂ ਵਿਚ ਵੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨ ਜਾਰੀ ਹਨ। ਸਿੱਖ ਮਿਸ਼ਨਰੀ ਕਾਲਜ ਦੇ ਮੁਖੀ ਡਾ: ਇੰਦਰਜੀਤ ਸਿੰਘ ਜੱਲੂਵਾਲ ਨੇ ਦੱਸਿਆ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਕਲ ਬਾਬਾ ਬਕਾਲਾ ਦਾ ਲਗਾਇਆ ਬੂਟਾ ਵਿਦੇਸ਼ਾਂ ਵਿਚ ਵੀ ਪ੍ਰਫੁੱਲਿਤ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਹਾਲ ਈ ਵਿਚ ਗੁਰਦੁਆਰਾ ਖਾਲਸਾ ਦਰਬਾਰ, ਬਰਲਿੰਗਟਨ, ਨਿਊ ਜਰਸੀ, ਯੂ.ਐੱਸ.ਏ. ਵਿਖੇ ਵੀ ਇਕ ਗੁਰਮਿਤ ਕੈਂਪ ਲਗਾਇਆ ਗਿਆ, ਜਿਸ ਵਿਚ 138 ਬੱਚਿਆਂ ਨੇ ਭਾਗ ਲਿਆ। ਜਿਸ ਵਿਚ ਸਿੱਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਨਾਲ ਸੰਬੰਧਿਤ ਹਰਦੀਪ ਸਿੰਘ ਨੰਗਲੀ ਤੇ ਗੁਰਜੀਤ ਸਿੰਘ ਨੰਗਲੀ ਵਲੋਂ ਅਮਰੀਕਾ ਵਿਚ ਗੁਰਮਤਿ ਕੈਂਪ ਲਗਾਕੇ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ ਹਨ ।

ਪਿਛਲੀ ਖ਼ਬਰ ਕਾਰਜਕਾਰੀ ਪ੍ਰਧਾਨ ਬਣਨ ’ਤੇ ਡੈਨੀ ਬੰਡਾਲਾ ਦਾ ਕਾਂਗਰਸੀ ਆਗੂਆਂ ਵਲੋਂ ਸਨਮਾਨ ਅਗਲੀ ਖ਼ਬਰ ਸਰੀ ਸਿਟੀ ਕੌਂਸਲ ਚੋਣਾਂ- ਇਮੈਜਨ ਸਰੀ ਦੀ ਟੀਮ ਵੱਲੋਂ ਆਯੋਜਿਤ ਚੋਣ ਰੈਲੀ ’ਚ ਸਮਰਥਕਾਂ ਦੀ ਭਰਵੀਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।