15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਕੰਵਲਜੀਤ ਕੌਰ ਨੇ ਬੀ.ਐੱਸ.ਸੀ. ਐਗਰੀਕਲਚਰ ’ਚ ਕੀਤਾ ਟਾਪ

ਅਜੀਤ ਡੈਸਕ 13-07-2026

 ਅਜਨਾਲਾ, 12 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸ਼ੂਗਰ ਮਿੱਲ ਭਲਾ ਪਿੰਡ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ ਸਾਬਕਾ ਸਰਪੰਚ ਰਾਏਪੁਰ ਦੀ ਹੋਣਹਾਰ ਧੀ ਕੰਵਲਜੀਤ ਕੌਰ ਨੇ ਬੀ.ਐੱਸ.ਸੀ. (ਐਗਰੀਕਲਚਰ) ’ਚ 90.01 ਫਿੱਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ । ਇਸ ਸ਼ਾਨਦਾਰ ਪ੍ਰਾਪਤੀ ਉਪਰੰਤ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ ਕਨਵੋਕੇਸ਼ਨ ਸਮਾਰੋਹ ਦੌਰਾਨ ਕੰਵਲਜੀਤ ਕੌਰ ਨੂੰ ਡਿਗਰੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ । ਉਪਰੰਤ ਅਜਨਾਲਾ ਪਹੁੰਚਣ ’ਤੇ ਕਰਵਾਏ ਸਾਦੇ ਸਨਮਾਨ ਸਮਾਰੋਹ ਦੌਰਾਨ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਕੰਵਲਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਉਸ ਨੂੰ ਵਧਾਈ ਦਿੱਤੀ। ਇਸ ਮੌਕੇ ਸ: ਅਜਨਾਲਾ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਧੀਆਂ ਹਰ ਖੇਤਰ ਵਿਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ, ਜੋ ਪੂਰੇ ਸਮਾਜ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੰਵਲਜੀਤ ਕੌਰ ਦੀ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ, ਸਗੋਂ ਸਮੁੱਚੇ ਅਜਨਾਲਾ ਹਲਕੇ ਲਈ ਮਾਣ ਵਾਲੀ ਗੱਲ ਹੈ ।ਇਸ ਮੌਕੇ ਕੰਵਲਜੀਤ ਕੌਰ ਦੇ ਪਿਤਾ ਦਲਜੀਤ ਸਿੰਘ ਸੋਨੂੰ ਰਾਏਪੁਰ ਨੇ ਕਿਹਾ ਧੀ ਦੀ ਇਸ ਸਫਲਤਾ ਨਾਲ ਸਾਡਾ ਸਾਰਾ ਪਰਿਵਾਰ ਬੇਹੱਦ ਖ਼ੁਸ਼ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਮਾਰਕੀਟ ਕਮੇਟੀ ਅਜਨਾਲਾ ਦੇ ਸਾਬਕਾ ਚੇਅਰਮੈਨ ਦਿਲਬਾਗ ਸਿੰਘ ਫਿਰਵਰੇ, ਬਲਦੇਵ ਸਿੰਘ ਭੌਏਵਾਲੀ, ਪ੍ਰਸ਼ੋਤਮ ਸਿੰਘ ਖਤਰਾਏ, ਸਰਵਣ ਸਿੰਘ ਨਿਜ਼ਾਮਪੁਰਾ ਅਤੇ ਹਰਪਾਲ ਸਿੰਘ ਹਾਸ਼ਮਪੁਰਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਹਰਲੇਮ ਬਾਸਕਟਬਾਲ ਟੂਰਨਾਮੈਂਟ ’ਚ ਗੋਲੀਬਾਰੀ, ਸਾਬਕਾ ਕਾਲਜ ਸਟਾਰ ਕਿਨੂ ਰੌਚਫੋਰਡ ਦੀ ਮੌਤ ਅਗਲੀ ਖ਼ਬਰ ਭਿਆਨਕ ਅੱਗ ਨੇ ਉਜਾੜਿਆ ਘਰ, ਬੱਚੀ ਸਮੇਤ 2 ਦੀ ਮੌਤ, ਪੰਜ ਪਰਿਵਾਰਾਂ ਨੂੰ ਛੱਡਣੇ ਪਏ ਆਪਣੇ ਘਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।