11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗੁਰਦੁਆਰਾ ਮੀਰੀ-ਪੀਰੀ ਗੰਗਾ ਸਿੰਘ ਨਗਰ ਤਰਨ ਤਾਰਨ ਵਿਖੇ ‘ਸਤਲੁਜ’ ਫ਼ਿਲਮ ਦਿਖਾਈ

ਅਜੀਤ ਡੈਸਕ 12-07-2026
ਤਰਨ ਤਾਰਨ, 11 ਜੁਲਾਈ (ਪਰਮਜੀਤ ਜੋਸ਼ੀ)—ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਬਣਾਈ ਗਈ ‘ਸਤਲੁਜ’ ਫਿਲਮ ਜਿਸ ਵਿਚ ਪੰਜਾਬ ਵਿਚ 90 ਦਹਾਕੇ ਵਿਚ ਨੌਜਵਾਨਾਂ ਦੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਸੰਬੰਧੀ ਸੱਚਾਈ ਨੂੰ ਸਾਹਮਣੇ ਲਿਆਂਦਾ ਗਿਆ ਹੈ, ਇਸ ਫਿਲਮ ਨੂੰ ਗੁਰਦੁਆਰਾ ਮੀਰੀ-ਪੀਰ ਗੰਗਾ ਸਿੰਘ ਨਗਰ ਵਿਖੇ ਤੇਜਿੰਦਰ ਸਿੰਘ ਬਿੱਲੂ ਦੀ ਅਗਵਾਈ ਵਿਚ ਦਿਖਾਈ ਗਈ। ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਅਤੇ ਲੋਕਾਂ ਨੇ ਫਿਲਮ ਨੂੰ ਦੇਖਿਆ ਅਤੇ ਕਿਹਾ ਕਿ ਇਹ ਫਿਲਮ ਦੇਖ ਕੇ ਰੂਹ ਕੰਡੇ ਖੜੇ ਹੋਏ ਜਾਂਦੇ ਹਨ ਕਿ ਕਿਸ ਤਰ੍ਹਾਂ ਉਸ ਸਮੇਂ ਦੀ ਹਾਕਮਾਂ ਅਤੇ ਸਰਕਾਰੀ ਜਬਰ ਨੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਜਦੋਂ ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਨੇ ਆਵਾਜ਼ ਚੁੱਕੀ ਤਾਂ ਉਨ੍ਹਾਂ ਨੂੰ ਮਾਰ ਮੁਕਾ ਦਿੱਤਾ ਗਿਆ ਤਾਂ ਜੋ ਸੱਚਾਈ ਲੋਕਾਂ ਸਾਹਮਣੇ ਨਾ ਆ ਸਕੇ। ਇਸ ਮੌਕੇ ਅਤਿੰਦਰਪਾਲ ਸਿੰਘ, ਮਨਿੰਦਰਪਾਲ ਸਿੰਘ ਆਦਿ ਪ੍ਰਬੰਧਕ ਵੀ ਮੌਜੂਦ ਸਨ।
ਪਿਛਲੀ ਖ਼ਬਰ ਸੰਤ-ਮਹਾਂਪੁਰਖ ਸਮਾਜ ਨੂੰ ਸੱਚ, ਸੇਵਾ, ਸਿਮਰਨ ਅਤੇ ਮਨੁੱਖਤਾ ਦਾ ਰਾਹ ਦਿਖਾਉਂਦੇ - ਭਰੋਵਾਲ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਤੇ ਪ੍ਰਦੀਪ ਭਲਾਈਪੁਰ ਵਲੋਂ ਭੁਪੇਸ਼ ਬਘੇਲ ਅਤੇ ਰਾਜਾ ਵੜਿੰਗ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।