10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਅਣ-ਅਧਿਕਾਰਤ ਤੌਰ ’ਤੇ ਚੱਲ ਰਹੇ ਨਸ਼ਾ ਛੁਡਾਓ ਕੇਂਦਰ ’ਤੇ ਛਾਪੇਮਾਰੀ

ਅਜੀਤ ਡੈਸਕ 12-07-2026
ਤਰਨ ਤਾਰਨ, 11 ਜੁਲਾਈ (ਹਰਿੰਦਰ ਸਿੰਘ)—ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਹੁਕਮਾਂ ’ਤੇ ਗਠਿਤ ਟੀਮ ਵਲੋਂ ਹੋਲੀ ਸਿਟੀ ਨੇੜੇ ਕੋਹੜ ਅਹਾਤਾ ਤਰਨ ਤਾਰਨ ਵਿਖੇ ਚੱਲ ਰਹੇ ਅਣ ਅਧਿਕਾਰਤ ਤੌਰ ’ਤੇ ਛਾਪੇਮਾਰੀ ਕੀਤੀ ਗਈ ਅਤੇ ਸੈਂਟਰ ਨੂੰ ਮੌਕੇ ’ਤੇ ਹੀ ਸੀਲ ਕਰ ਦਿੱਤਾ ਹੈ। ਡਾਕਟਰ ਰੂਪਮ ਚੌਧਰੀ ਮੈਡੀਕਲ ਕਮਿਸ਼ਨਰ ਤਰਨ ਤਾਰਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੋਲੀ ਸਿਟੀ ਨੇੜੇ ਕੋਹੜ ਅਹਾਤਾ ਤਰਨ ਤਾਰਨ ਵਿਖੇ ਇਕ ਅਣ ਅਧਿਕਾਰਤ ਤੌਰ ’ਤੇ ਨਸ਼ਾ ਛੁਡਾਓ ਸੈਂਟਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਤਹਿਸੀਲਦਾਰ ਅਰਚਨਾ ਸ਼ਰਮਾ, ਐੱਸ.ਐੱਚ.ਓ. ਗਗਨਦੀਪ ਸਿੰਘ, ਡਾਕਟਰ ਸੁਖਦੇਵ ਸਿੰਘ ਲੌਹੁਕਾ, ਡਾਕਟਰ ਜੋਬਨਪ੍ਰੀਤ ਸਿੰਘ ਮੈਡੀਕਲ ਅਫਸਰ, ਵਰਿੰਦਰ ਸਿੰਘ ਫਾਰਮੇਸੀ ਅਫਸਰ ਤਰਨ ਤਾਰਨ, ਪਰਮਿੰਦਰਪਾਲ ਸਿੰਘ ਕਾਊਸਲਰ ਡੀ.ਐੱਮ.ਸੀ. ਦਫਤਰ ਤਰਨ ਤਾਰਨ, ਸੁਰਜੀਤ ਵਰਮਾ ਤਰਨ ਤਾਰਨ ਦੇ ਅਧਾਰਿਤ ਟੀਮ ਵਲੋਂ ਬੀਤੇ ਦਿਨ ਸ਼ਾਮ 5 ਵਜੇ ਉਕਤ ਸੈਂਟਰ ਵਿਚ ਛਾਪੇਮਾਰੀ ਕੀਤੀ ਗਈ। ਸੈਂਟਰ ਵਿਚ 52 ਮਰੀਜ਼ ਦਾਖਲ ਮਿਲੇ, ਜਿਨ੍ਹਾਂ ਨੂੰ ਇਕ ਹੀ ਕਮਰੇ ਵਿਚ ਬਿਨਾਂ ਕਿਸੇ ਯੋਗ ਡਾਕਟਰੀ ਇਲਾਜ ਦੇ ਰੱਖਿਆ ਹੋਇਆ ਸੀ ਅਤੇ ਇਹ ਸੈਂਟਰ ਬਿਨਾਂ ਲਾਈਸੰਸ ਦੇ ਚਲਾਇਆ ਜਾ ਰਿਹਾ ਸੀ। ਸੈਂਟਰ ਵਿਚੋਂ ਦਵਾਈਆਂ, ਤੰਬਾਕੂ, ਟੀਕੇ ਆਦਿ ਮਿਲੇ ਹਨ। ਪੁਲਿਸ ਨੂੰ ਮੌਕੇ ’ਤੇ ਹੀ ਸੈਂਟਰ ਨੂੰ ਸੀਲ ਕਰਨ ਦੇ ਆਦੇਸ਼ ਜਰ ਕਰ ਦਿੱਤੇ ਹਨ ਅਤੇ ਸਾਰੇ ਮਰੀਜਾਂ ਨੂੰ ਸਰਕਾਰੀ ਡਰੱਗ ਡੀ ਆਡਿਕਸ਼ਨ ਵਿਚ ਸਿਫਟ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੰਵਲਜੀਤ ਸਿੰਘ ਉਰਫ ਬਹਾਦਰ ਪੁੱਤਰ ਦਰਸ਼ਨ ਸਿੰਘ ਵਾਸੀ ਮਾਣੋਚਾਹਲ ਕਲਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਲੱਗੀ ਰੋਕ ਖ਼ਿਲਾਫ਼ ਪੰਥਕ ਜਥੇਬੰਦੀਆਂ ਵਲੋਂ ਮਾਰਚ ਅੱਜ– ਬਲਵਿੰਦਰ ਝਬਾਲ ਅਗਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ ਦੇ ਵਿਦਿਆਰਥੀਆਂ ਨੇ ਕੀਤਾ ਅਦਾਲਤ ਦਾ ਵਿੱਦਿਅਕ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।