10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਸੰਤ ਬਾਬਾ ਚਰਨ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ

ਅਜੀਤ ਡੈਸਕ 12-07-2026
ਤਰਨ ਤਾਰਨ, 11 ਜੁਲਾਈ (ਹਰਿੰਦਰ ਸਿੰਘ)– ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਮਹਾਂਪੁਰਖ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਦੀ ਬੰਦਗੀ ਤੇ ਸੇਵਾ ਦੀ ਮਹਿਮਾ ਦੇਸ਼ਾਂ-ਵਿਦੇਸ਼ਾਂ ਤੱਕ ਫੈਲੀ ਹੋਈ ਹੈ। । 2001 ਤੋਂ ਹੁਣ ਤਕ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਮਾਨਵਤਾ ਦੀ ਸੇਵਾ ਹਿੱਤ ਕਈ ਵੱਡੇ ਸੇਵਾ ਕਾਰਜ ਕਰ ਰਹੇ ਹਨ, ਜਿਨ੍ਹਾਂ ਦੀ ਚਰਚਾ ਵਿਸ਼ਵ ਭਰ ਵਿਚ ਹੋਈ ਹੈ। ਗੁਰਦੁਆਰਾ ਗੁਰਪੁਰੀ ਸਾਹਿਬ ਸੁਹਾਵਾ ਵਿਖੇ ਸੰਤ ਬਾਬਾ ਚਰਨ ਸਿੰਘ ਦੀ ਮਿੱਠੀ ਯਾਦ ਵਿਚ ਗੁਰਮਤਿ ਸਮਾਗਮ ਹੋਇਆ। ਜਿਸ ਵਿਚ ਭਾਰੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਿਆ, ਜਿਸ ਵਿਚ ਭਾਈ ਸੁਖਦੇਵ ਸਿੰਘ ਹਜ਼ੂਰੀ ਰਾਗੀ ਗੁ. ਬੇਰ ਸਾਹਿਬ ਸੁਲਤਾਨਪੁਰ ਲੋਧੀ ਨੇ ਕੀਰਤਨ ਨਾਲ ਆਰੰਭਤਾ ਕੀਤੀ। ਉਪਰੰਤ ਸਿੰਘ ਸਾਹਿਬ ਗਿ. ਇਕਬਾਲ ਸਿੰਘ (ਸਾਬਕਾ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਸ੍ਰੀ ਮੁੱਖਵਾਕ ਦੀ ਕਥਾ ਵਿਚਾਰ ਕੀਤੀ । ਇਸ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜਸਬੀਰ ਸਿੰਘ ਰੋਡੇ, ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਕੋਹਾੜਕਾ, ਭਾਈ ਮੰਗਤ ਸਿੰਘ ਝਾੜ ਸਾਹਿਬ ਵਾਲੇ, ਭਾਈ ਮਨਜਿੰਦਰ ਸਿੰਘ ਢੋਟੀਆਂ ਵਾਲੇ, ਬਾਬਾ ਤਰਸੇਮ ਸਿੰਘ, ਗਿਆਨੀ ਸਰਬਜੀਤ ਸਿੰਘ ਢੋਟੀਆਂ, ਜਥੇਦਾਰ ਸ਼ਬਦਲ ਸਿੰਘ ਅਤੇ ਹੋਰ ਕਈ ਗੁਣੀ ਗਿਆਨੀਆਂ ਸੰਗਤ ਨੂੰ ਹਰਿ ਜੱਸ ਸੁਣਾ ਕੇ ਨਿਹਾਲ ਕੀਤਾ। ਸਟੇਜ ਸੈਕਟਰੀ ਦੀ ਸੇਵਾ ਭਾਈ ਪਰਦੀਪ ਸਿੰਘ ਰਾਹਲ ਚਾਹਲ ਤੇ ਹਰਭਜਨ ਸਿੰਘ ਸੰਧੂ (ਸਕੱਤਰ ਸੰਪਰਦਾਇ) ਨੇ ਨਿਭਾਈ। ਸ਼ਾਮ ਵੇਲੇ ਦਲ ਬਾਬਾ ਰਾਮ ਸਿੰਘ ਜਥੇਬੰਦੀ ਵਲੋਂ ਜਥੇਦਾਰ ਬਾਬਾ ਰਣਜੀਤ ਸਿੰਘ ਦੀ ਅਗਵਾਈ ਵਿਚ ਰਵਾਇਤੀ ਖਾਲਸਾਈ ਸਸ਼ਤਰ ਵਿਦਿਆ ਦੇ ਪ੍ਰਦਰਸ਼ਨ ਵਜੋਂ ਘੋੜ ਦੌੜ ਕਰਵਾਈ ਗਈ। ਇਸ ਮੌਕੇ ਅਜੈਬ ਸਿੰਘ ਬੋਪਾਰਾਏ ਪ੍ਰਧਾਨ ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕਲਕੱਤਾ, ਬਾਬਾ ਗੁਰਦਾਸ ਸਿੰਘ ਬੁਰਜਾਂ ਵਾਲੇ, ਸੱਜਣ ਸਿੰਘ ਕਥਾਵਾਚਕ ਮੁੱਖ ਸਲਾਹਕਾਰ ਪੰਜਾਬ ਇੰਟਰਨੈਸ਼ਨਲ ਪੰਥਕ ਦਲ, ਜਥੇਦਾਰ ਬਲਬੀਰ ਸਿੰਘ ਸਾਬਕਾ ਸਰਪੰਚ ਠੱਠਾ, ਬਾਬਾ ਸਤਨਾਮ ਸਿੰਘ ਅਲਗੋਂ ਕਲਾਂ ਸੀਨੀਅਰ ਮੀਤ ਪ੍ਰਧਾਨ, ਗੁਰਭੇਜ ਸਿੰਘ ਜ਼ਿਲਾ ਪ੍ਰਧਾਨ ਤਰਨ ਤਾਰਨ ਅਤੇ ਵੱਖ-ਵੱਖ ਨਗਰਾਂ ਦੇ ਸਰਪੰਚ ਸਾਹਿਬਾਨ, ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਅਤੇ ਵੱਡੀ ਗਿਣਤੀ ਵਿਚ ਸੇਵਾਦਾਰ ਸੰਗਤ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਫਰੀਡਮ ਫਾਈਟਰਜ਼ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਅਗਲੀ ਖ਼ਬਰ ਵਾਰਡ ਨੰਬਰ 7 ’ਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।