12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਾਣੋਚਾਲ੍ਹ ਕਲਾਂ ਵਿਖੇ ਰਮਨਦੀਪ ਕੌਰ ਸੇਰੋਂ ਤੇ ਬਿੱਲਾ ਸੇਰੋਂ ਵਲੋਂ ਅਕਾਲੀ ਵਰਕਰ ਮਿਲਣੀ

ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਤੇ ਉਨ੍ਹਾਂ ਦੇ ਪਤੀ ਯੂਥ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਪਿੰਡ ਮਾਣੋਚਾਲ੍ਹ ਕਲ੍ਹਾਂ ਵਿਖੇ ਸਾਬਕਾ ਸਰਪੰਚ ਸਤਨਾਮ ਸਿੰਘ ਸ਼ਾਹ ਦੇ ਗ੍ਰਹਿ ਵਿਖੇ ਅਕਾਲੀ ਵਰਕਰ ਮਿਲਣੀ ਕੀਤੀ ਗਈ। ਇਸ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਲਾਮਬੰਦ ਕੀਤਾ ਤੇ ਬੂਥ ਪੱਧਰ ਤੱਕ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਬੀਬਾ ਰਮਨਦੀਪ ਸੇਰੋਂ ਤੇ ਬਿੱਲਾ ਸੇਰੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ, ਜਿਸ ਨੇ ਹਮੇਸ਼ਾਂ ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਿਹਤ, ਸਿੱਖਿਆ, ਖੇਡਾਂ, ਸੜਕੀ ਬੁਨਿਆਦੀ ਢਾਂਚੇ, ਇੰਟਰਨੈਸ਼ਨਲ ਏਅਰਪੋਰਟ ਤੇ ਹਾਈਵੇ ਵਰਗੇ ਅਨੇਕਾਂ ਵਿਕਾਸ ਕਾਰਜ ਹੋਏ ਹਨ ਅਤੇ ਜੇਕਰ ਪੰਜਾਬ ਨੂੰ ਮੁੜ ਵਿਕਾਸ ਤੇ ਖੁਸ਼ਹਾਲੀ ਦੀ ਰਾਹ ’ਤੇ ਲਿਆਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਹਰ ਵਰਕਰ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਾ ਹੋਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ ਸ਼ਾਹਬਾਜ਼ਪੁਰ, ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ, ਸਿਕੰਦਰ ਸਿੰਘ ਵਰਾਣਾ, ਤੇਜਿੰਦਰ ਸਿੰਘ ਪ੍ਰਿੰਸ, ਜਗਦੀਪ ਸਿੰਘ ਮਿੰਟੂ, ਰਾਜਾ ਸਰਪੰਚ ਭੈਲ, ਰਣਜੀਤ ਸਿੰਘ ਰਾਣਾ ਮੰਮਣਕੇ, ਜੱਸਾ ਸਿੰਘ ਚੇਅਰਮੈਨ, ਮੇਜਰ ਸਿੰਘ ਚੇਅਰਮੈਨ, ਅਜਾਇਬ ਸਿੰਘ, ਗੁਰਮੇਜ ਸਿੰਘ, ਪਲਵਿੰਦਰ ਸਿੰਘ ਡਿਆਲ, ਜਗਬੀਰ ਸਿੰਘ ਸ਼ਾਹ, ਹੈਪੀ ਸ਼ਾਹ (ਪੰਚਾਇਤ ਮੈਂਬਰ), ਸੁਖਵਿੰਦਰ ਸਿੰਘ ਭੱਠੇ ਵਾਲੇ, ਮੁਖਤਾਰ ਸਿੰਘ ਸ਼ਾਹ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ ਬਾਲੇ ਚੱਕ, ਸੋਨੂੰ ਸ਼ਾਹ ਜੀਓਬਾਲਾ, ਨਰਪਿੰਦਰ ਸਿੰਘ ਰੁੜ੍ਹੇ ਆਸਲ, ਅਵਤਾਰ ਸਿੰਘ ਸ਼ਾਹ, ਗੁਰਨਾਮ ਸਿੰਘ ਕਾਲੀ (ਪੰਚਾਇਤ ਮੈਂਬਰ), ਕੁਲਦੀਪ ਸਿੰਘ, ਸਾਹਿਬ ਸਿੰਘ ਹਵੇਲੀ ਵਾਲੇ, ਕੁਲਦੀਪ ਸਿੰਘ ਫ਼ੌਜੀ, ਨਿੰਦਰ ਸਿੰਘ ਡੀ. ਐਸ. ਪੀ., ਬਚਿੱਤਰ ਸਿੰਘ ਨੰਬਰਦਾਰ, ਦਲਬੀਰ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਬੀ. ਐੱਸ. ਐਫ. ਤੇ ਥਾਣਾ ਖਾਲੜਾ ਪੁਲਿਸ ਨੇ ਚਾਰ ਪਿਸਟਲ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।