22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਾਹਰੀ ਵਿਅਕਤੀ ਨੂੰ ਏ.ਕੇ. 47 ਫੜਾ ਕੇ ਆਪਣੇ ਨਾਲ ਲਿਜਾਣ ਵਾਲੇ ਚੌਂਕੀ ਇੰਚਾਰਜ ਦਾ ਪੁਲਿਸ ਨੇ ਕੀਤਾ ਤਬਾਦਲਾ

ਅਜੀਤ ਡੈਸਕ 07-07-2026
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)—ਬੀਤੇ ਦਿਨੀਂ ਪਿੰਡ ਪਲਾਸੌਰ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਬਾਹਰੀ ਵਿਅਕਤੀ ਨੂੰ ਸਰਕਾਰੀ ਏ.ਕੇ. 47 ਰਾਈਫ਼ਲ ਦੇ ਕੇ ਆਪਣੇ ਨਾਲ ਲੈ ਕੇ ਗਏ ਚੌਂਕੀ ਟਾਊਨ ਦੇ ਇੰਚਾਰਜ ਏ.ਐਸ.ਆਈ. ਗੁਰਪ੍ਰੀਤ ਸਿੰਘ ਦਾ ਐਸ.ਐਸ.ਪੀ. ਵਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇਹ ਮਾਮਲਾ ਕਾਫ਼ੀ ਚਰਚਾ ਵਿਚ ਆਇਆ ਹੈ ਕਿ ਇਕ ਚੌਂਕੀ ਇੰਚਾਰਜ ਬਿਨਾਂ ਕਿਸੇ ਖੌਫ ਆਪਣੇ ਨਾਲ ਬਾਹਰਲੇ ਵਿਅਕਤੀ ਨੂੰ ਸਰਕਾਰੀ ਏ.ਕੇ. 47 ਰਾਈਫਲ ਦੇ ਕੇ ਨਾਲ ਲੈ ਕੇ ਗਿਆ ਹੈ। ਇਸ ਸੰਬੰਧ ਵਿਚ ਐਸ.ਪੀ. ਹੈਡਕੁਆਟਰ ਸੁਖਨਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਐਸ.ਐਸ.ਪੀ. ਸੁਰਿੰਦਰ ਲਾਂਬਾ ਦੇ ਹੁਕਮਾਂ ਤਹਿਤ ਚੌਂਕੀ ਇੰਚਾਰਜ ਏ.ਐਸ.ਆਈ. ਗੁਰਪ੍ਰੀਤ ਸਿੰਘ ਦਾ ਉਥੋਂ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਡਿਊਟੀ ਦੌਰਾਨ ਜਾਂ ਆਪਣੇ ਨਾਲ ਕਿਸੇ ਬਾਹਰੀ ਵਿਅਕਤੀ ਨੂੰ ਸਰਕਾਰੀ ਹਥਿਆਰ ਨਹੀਂ ਫੜਾ ਸਕਦਾ। ਇਹ ਇਕ ਬਹੁਤ ਵੱਡੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਹੋਰ ਵੀ ਗੱਲ ਸਾਹਮਣੇ ਆਈ ਤਾਂ ਏ.ਐਸ.ਆਈ. ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਬਦਲੇ ਪੀੜਤ ਕਿਸਾਨਾਂ ਦੇ ਹਾਲਾਤ ਅਗਲੀ ਖ਼ਬਰ ਪ੍ਰਾਣਾਯਾਮ ਦਾ ਅਭਿਆਸ ਧਿਆਨ ਦੀ ਗਹਿਰਾਈ ਨੂੰ ਵਧਾਉਣ ਲਈ ਮਜ਼ਬੂਤ ਆਧਾਰ- ਸਵਾਮੀ ਵਿਗਿਆਨਾਨੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।