21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਨਰੇਗਾ ਮੁਲਾਜ਼ਮ ਨੇ ਕਲਮਛੋੜ ਹੜਤਾਲ ਦੌਰਾਨ ਦਿੱਤਾ ਧਰਨਾ

ਅਜੀਤ ਡੈਸਕ 07-07-2026
ਤਰਨ ਤਾਰਨ, 6 ਜੁਲਾਈ (ਇਕਬਾਲ ਸਿੰਘ ਸੋਢੀ)– ਪਿਛਲੇ ਲਗਪਗ 34 ਦਿਨਾਂ ਤੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਦੇ ਵਿਚ ਮਰਜ਼ ਕਰਕੇ ਪੱਕਿਆਂ ਕਰਨ ਅਤੇ ਪਿਛਲੇ ਛੇ ਸੱਤ ਮਹੀਨਿਆਂ ਤੋਂ ਰੋਕੀਆਂ ਹੋਈਆਂ ਤਨਖਾਹਾਂ ਜਾਰੀ ਕਰਾਉਣ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਨਰੇਗਾ ਮੁਲਾਜ਼ਮ ਕਲਮ ਛੋੜ ਹੜਤਾਲ ’ਤੇ ਚੱਲ ਰਹੇ ਹਨ । ਇਸੇ ਕੜੀ ਤਹਿਤ ਬਲਾਕ ਗੰਡੀਵਿੰਡ ਜ਼ਿਲ੍ਹਾ ਤਰਨ ਤਰਨ ਦੇ ਨਰੇਗਾ ਅਤੇ ਲੇਬਰ ਵਲੋਂ ਨਰੇਗਾ ਮੁਲਾਜ਼ਮਾਂ ਦੇ ਹੱਕ ਦੇ ਵਿਚ ਧਰਨੇ ਵਿਚ ਸ਼ਾਮਿਲ ਹੋਏ। ਮੇਟਾ ਅਤੇ ਲੇਬਰ ਵਲੋ ਮੁਲਜ਼ਜਮਾਂ ਨੂੰ ਵਿਸ਼ਵਾਸ਼ ਦਿਵਾਈਆ ਕਿ ਉਹ ਪੂਰਨ ਤੌਰ ’ਤੇ ਮੁਲਾਜ਼ਮਾਂ ਦੇ ਨਾਲ ਹਨ ਅਤੇ ਜਿਥੇ ਜਾਣਾ ਜਾਂ ਧਰਨਾ ਲਗਾਉਣ ਦੀ ਲੋੜ ਪਈ ਉਹ ਜਾਣ ਲਈ ਤਿਆਰ ਹਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਵਲੋਂ ਜਰਨੈਲ ਸਿੰਘ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਹਰ ਲੜਾਈ ਲੜਨ ਦੀ ਗੱਲ ਕਹੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਤਰਨ ਤਾਰਨ ਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਲਗਪਗ 17,18 ਸਾਲਾਂ ਤੋਂ ਪੰਚਾਇਤ ਵਿਭਾਗ ਵਿਚ ਕੱਚੀ ਨੌਕਰੀ ਕਰ ਰਹੇ ਹਨ ਪਰ ਸਮੇੇ ਦੀਆਂ ਸਰਕਾਰਾਂ ਵਲੋਂ ਮੁਲਾਜ਼ਮਾਂ ਦਾ ਹਰ ਪ੍ਰਕਾਰ ਨਾਲ ਸਿਰਫ ਸੋ਼ਸ਼ਣ ਹੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ‘ਆਪ’ ਦੀ ਸਰਕਾਰ ਵਲੋਂ ਵੀ ਸਰਕਾਰ ਬਣਨ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਕਿਹਾ ਗਿਆ ਸੀ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪਹਿਲੀ ਕੈਬਨਟ ਮੀਟਿੰਗ ਵਿਚ ਹੀ ਨਰੇਗਾ ਕਰਮਚਾਰੀਆਂ ਨੂੰ ਪੱਕਿਆਂ ਕੀਤਾ ਜਾਵੇਗਾ ਪਰ ਸਾਡੇ ਚਾਰ ਸਾਲਾਂ ਵਿਚ ਇਸ ਸਰਕਾਰ ਨੇ ਵੀ ਲਾਰਿਆ ਤੋ ਸਵਾ ਕੁਝ ਨਹੀ ਦਿੱਤਾ। ਉਨ੍ਹਾ ਕਿਹਾ ਕਿ ਜੇਕਰ ਨਰੇਗਾ ਮੁਲਾਜ਼ਮਾਂ ਦੀ ਮੰਗਾ ਦਾ ਛੇਤੀ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਚੀਮਾ, ਬਲਾਕ ਪ੍ਰਧਾਨ ਦਲਜਿੰਦਰ ਸਿੰਘ, ਗੁਰਕਿਰਤ ਸਿੰਘ, ਹਰਪਾਲ ਸਿੰਘ, ਏ.ਪੀ.ਓ ਸੰਦੀਪ ਸਿੰਘ, ਰਮਨਦੀਪ ਕੌਰ, ਬਲਾਕ ਗੰਡੀਵਿੰਡ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਇਆ, ਮਾਮਲਾ ਦਰਜ ਅਗਲੀ ਖ਼ਬਰ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।