13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਬਦਲਣ ਵਿਰੁੱਧ ਪੱਕਾ ਮੋਰਚਾ 45ਵੇਂ ਦਿਨ ਵੀ ਜਾਰੀ ਰਿਹਾ

ਅਜੀਤ ਡੈਸਕ 05-07-2026
ਤਰਨ ਤਾਰਨ, 4 ਜੁਲਾਈ (ਪਰਮਜੀਤ ਜੋਸ਼ੀ)– ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੇ ਸਾਰੇ ਦਾਅਵੇ ਖੋਖਲੇ ਅਤੇ ਝੂਠੇ ਸਾਬਤ ਹੁੰਦੇ ਦਿਖਾਈ ਦਿੰਦੇ ਹਨ। ਜਦੋਂ ਅਸੀਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਚਲਾਉਣ ਦੀ ਬਿਜਾਏ ਇਸਦੀ ਜ਼ਮੀਨ ਹੀ ਕੌਡੀਆਂ ਦੇ ਭਾਅ ਗਲਤ ਤਰੀਕੇ ਨਾਲ ਵੇਚ ਦਿੱਤਾ ਗਿਆ ਹੈ। ਇਹ ਜਮੀਨ ਕਿਸਾਨਾਂ ਵਲੋਂ ਥੋੜੇ ਥੋੜ੍ਹੇ ਹਿੱਸੇ ਖਰੀਦ ਕੇ ਸਾਂਝੇ ਰੂਪ ਵਿਚ ਸਥਾਪਤ ਕੀਤੀ ਗਈ ਸੀ, ਜਿਸ ਨਾਲ ਇਸ ਇਲਾਕੇ ਦੇ ਕਿਸਾਨਾਂ ਨੂੰ ਆਰਥਿਕ ਰੂਪ ਵਿਚ ਵੱਡਾ ਹੁਲਾਰਾ ਮਿਲਿਆ ਸੀ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਰੁਜ਼ਗਾਰ ਮਿਲਿਆ ਸੀ ਪਰ ਸਮੇਂ ਦੇ ਹਾਕਮ ਕਿਸਾਨਾਂ ਤੇ ਜਵਾਨੀ ਨੂੰ ਸਿੱਧੇ ਰਸਤੇ ’ਤੇ ਚੱਲਦੇ ਵੇਖਣਾ ਨਹੀਂ ਚਾਹੁੰਦੇ ਤੇ ਮਿੱਲ ਨੂੰ ਨਾਜਾਇਜ਼ ਤਰੀਕੇ ਨਾਲ ਬੰਦ ਕਰ ਦਿੱਤਾ। ਹੁਣ ਦੀ ਅਖੌਤੀ ਇਨਕਲਾਬੀ ਸਰਕਾਰ ਜਿੱਥੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਲੋਕ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਰਹੀ ਹੈ ਪਰ ਹਕੀਕਤ ਵਿਚ ਇਸ ਤੋਂ ਉਲਟ ਭੁਗਤ ਰਹੀ ਹੈ। ਇਹ ਮਿੱਲ ਜੋ ਸਿੱਧੇ ਰੂਪ ਵਿਚ ਸਰਕਾਰ ਦੀ ਮਲਕੀਅਤ ਹੀ ਨਹੀਂ ਪਰ ਬਿਨਾਂ ਕਿਸਾਨਾਂ ਦੀ ਸਹਿਮਤੀ ਵੇਚਣ ਦਾ ਘਿਨਾਉਣਾ ਕਾਰਾ ਕਰ ਰਹੀ ਹੈ। ਇਕੱਠ ਨੂੰ ਸੰਘਰਸ਼ ਕਰ ਰਹੀਆਂ ਵੱਖ- ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਤੇ ਲੋਕਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ। ਜਮਹੂਰੀ ਕਿਸਾਨ ਸਭਾ ਵਲੋਂ ਮਨਜੀਤ ਸਿੰਘ ਬੱਗੂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਰਤਨ ਸਿੰਘ ਢੰਡ ਤੇ ਜੱਸਾ ਸਿੰਘ ਕੱਦ ਗਿੱਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੇਹਰ ਸਿੰਘ ਸਖੀਰਾ , ਕੌਮੀ ਕਿਸਾਨ ਯੂਨੀਅਨ ਦੇ ਤਰਸੇਮ ਸਿੰਘ ਲੁਹਾਰ, ਕੁਲਹਿੰਦ ਕਿਸਾਨ ਸਭਾ ਵਲੋਂ ਬਲਕਾਰ ਸਿੰਘ ਵਲਟੋਹਾ ਤੇ ਦਵਿੰਦਰ ਸੋਹਲ ਨੇ ਸੰਬੋਧਨ ਕੀਤਾ। ਇਸ ਸਮੇਂ ਪੈਨਸ਼ਨਰ ਐਂਡ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਚੱਲ ਰਹੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ। ਉਨ੍ਹਾਂ ਵਿਚ ਦਲਬੀਰ ਸਿੰਘ ਚੰਬਾ, ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ, ਗੁਰਨਾਮ ਸਿੰਘ ਧੁੰਨ, ਅਵਤਾਰ ਸਿੰਘ ਗਿੱਲ, ਸੁਖਦੇਵ ਸਿੰਘ ਮਰਹਾਣਾ, ਗਿਆਨ ਸਿੰਘ ਮੋਹਨਪੁਰ, ਕਾਬਲ ਸਿੰਘ ਚੰਬਾ, ਭੁਪਿੰਦਰ ਸਿੰਘ ਗੰਡੀਵਿੰਡ, ਲਖਬੀਰ ਸਿੰਘ ਰੂੜੀਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੋਨਮ ਵਾਂਗਚੁਕ ਦੇ ਹੱਕ ’ਚ ਪੱਟੀ ਵਿਖੇ ਅੱਜ ਇਕ ਦਿਨ ਦੀ ਭੁੱਖ ਹੜਤਾਲ ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸਕੂਲ ਬੂਹ ਹਰੀਕੇ ਵਿਖੇ ਅਧਿਆਪਕਾਂ ਦੀ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।