13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਭਗਵੰਤ ਮਾਨ ਸਰਕਾਰ ਦੇਵੇ ਹਜ਼ਾਰ–ਪੰਦਰਾਂ ਸੌ ਰੁਪਏ- ਸਿੱਕੀ

ਅਜੀਤ ਡੈਸਕ 05-07-2026
ਖਡੂਰ ਸਾਹਿਬ, 4 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਲੱਖਾਂ ਕੋਹਾਂ ਦਾ ਅੰਤਰ ਦਿਖਾਈ ਦਿੰਦਾ ਹੈ, ਜਦੋਂ ਜਨਤਾ ਕੋਲੋਂ ਵੋਟਾਂ ਲੈਣੀਆਂ ਹੋਣ ਤਾਂ ਬਿਨਾਂ ਸੋਚੇ ਸਮਝੇ ਐਲਾਨ ਕੀਤੇ ਜਾਦੇਂ ਹਨ ਅਤੇ ਬਾਅਦ ਵਿਚ ਸਕੀਮਾਂ ਦੇਣ ਲੱਗਿਆ ਸਰਤਾਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਰਮਨਜੀਤ ਸਿੰਘ ਸਿੱਕੀ ਹਲਕਾ ਇੰਚਾਰਜ ਖਡੂਰ ਸਾਹਿਬ ਨੇ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਅਤੇ ਉਸ ਦੇ ਆਕਾ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੀਆਂ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦਿੱਤੇ ਜਾਣਗੇ, ਪਰ ਹੁਣ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਇਸ ਸਕੀਮ ਵਿਚੋਂ ਬਾਹਰ ਕਰ ਦਿੱਤਾ ਹੈ ਕੀ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀਆਂ ਕੋਈ ਲੋੜਾਂ ਨਹੀਂ ਹਨ ਕੀ ਉਹ ਪੈਸੇ ਦੀ ਵਰਤੋਂ ਨਹੀ ਕਰਦੀਆਂ। ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਭਗਵੰਤ ਮਾਨ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਵਾਅਦੇ ਮੁਤਾਬਿਕ ਪੰਜਾਬ ਦੀਆਂ ਸਮੂਹ ਵੱਡੀਆਂ ਛੋਟੀਆਂ ਔਰਤਾਂ ਲੜਕੀਆਂ ਨੂੰ ਵੀ ਇਕ ਹਜ਼ਾਰ-ਪੰਦਰਾਂ ਸੌ ਰੁਪਏ ਤਰੁੰਤ ਦਿੱਤੇ ਜਾਣ।
ਪਿਛਲੀ ਖ਼ਬਰ 6 ਲੱਖ ਦੀ ਠੱਗੀ ਮਾਰਨ ’ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਾਕਿਸਤਾਨੀਆਂ ਵਲੋਂ ਗੁਰਦੁਆਰਾ ਸਾਹਿਬ ਢਾਹੁਣ ਦੀ ਕਾਰਵਾਈ ਵੱਡਾ ਜ਼ੁਲਮ– ਔਲਖ, ਲਾਹੌਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।