15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ ਤੇ ਸਾਮਾਨ ਦੀ ਭੰਨਤੋੜ ਕਰਨ ’ਤੇ 10 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 29-06-2026

ਤਰਨ ਤਾਰਨ, 28 ਜੂਨ (ਇਕਬਾਲ ਸਿੰਘ ਸੋਢੀ)—ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਅਤੇ ਉਸ ਦੇ ਮੋਟਰਸਾਈਕਲ ਦੀ ਭੰਨਤੋੜ ਕਰਨ ’ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ 10 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਸਾਹਿਬ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਬੈਂਕਾ ਨੇ ਦੱਸਿਆ ਕਿ ਮਿਤੀ 22 ਮਈ ਨੂੰ ਸਮਾਂ 2 ਵਜੇ ਦੁਪਹਿਰ ਉਹ ਆਪਣੀ ਮਾਤਾ ਹਰਜੀਤ ਕੌਰ, ਪਿਤਾ ਵਰਿਆਮ ਸਿੰਘ ਅਤੇ ਚਾਚੇ ਸੁਖਦੇਵ ਸਿੰਘ ਨਾਲ ਘਰ ਵਿਚ ਮੌਜੂਦ ਸੀ ਕਿ ਸੋਨਾ ਸਿੰਘ ਪੁੱਤਰ ਮੇਜਰ ਸਿੰਘ ਸਮੇਤ ਦਾਤਰ, ਗੁਰਬੀਰ ਸਿੰਘ ਉਰਫ ਬਿੱਲਾ ਪੁੱਤਰ ਸੁਖਚੈਨ ਸਿੰਘ ਸਮੇਤ ਦਾਤਰ, ਰਣਬੀਰ ਸਿੰਘ ਉਰਫ ਰਾਜਾ ਪੁੱਤਰ ਅਵਤਾਰ ਸਿੰਘ ਸਮੇਤ ਦਾਤਰ, ਰਣਜੋਧ ਸਿੰਘ ਉਰਫ ਜੋਧਾ ਪੁੱਤਰ ਕਸ਼ਮੀਰ ਸਿੰਘ ਸਮੇਤ ਪਿਸਤੌਲ, ਇੰਦਰਜੀਤ ਸਿੰਘ ਪੁੱਤਰ ਅੰਬਾ ਸਮੇਤ ਦਾਤਰ, ਸਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਕਾਰ ਸਿੰਘ ਸਮੇਤ ਕ੍ਰਿਪਾਨ, ਮਿੱਠੀ ਪੁੱਤਰ ਸੁਖਚੈਨ ਸਿੰਘ ਉਰਫ ਪ੍ਰਹੁਣਾ ਸਮੇਤ ਦਾਤਰ, ਅਰਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਸਮੇਤ ਦਾਤਰ, ਕਰਨ ਪੁੱਤਰ ਨਿਸ਼ਾਨ ਸਿੰਘ ਸਮੇਤ ਦਾਤਰ, ਕਾਕਾ ਪੁੱਤਰ ਤਰਸੇਮ ਸਿੰਘ ਸਮੇਤ ਖੰਡਾ ਸਾਰੇ ਵਾਸੀਆਨ ਬੈਂਕਾ ਉਨ੍ਹਾਂ ਦੇ ਘਰ ਜਬਰਦਸਤੀ ਦਾਖਲ ਹੋ ਗਏ ਅਤੇ ਉਕਤ ਹਮਲਾਵਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੈਸੇ ਵਾਪਸ ਨਾ ਕਰਨ ਦਾ ਮਜਾ ਚਖਾ ਦਿਓ, ਜਿਸ ’ਤੇ ਸਾਰੇ ਉਕਤ ਵਿਅਕਤੀਆਂ ਨੇ ਮੇਰੇ ਦੇ ਸੱਟਾਂ ਮਾਰੀਆਂ ਅਤੇ ਮੇਰੇ ਮੋਟਰਸਾਈਕਲ ਦੀ ਭੰਨਤੋੜ ਕੀਤੀ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰਦਿਆਂ ਏ.ਐਸ.ਆਈ. ਲਖਬੀਰ ਸਿੰਘ ਨੇ ਉਕਤ ਹਮਲਾਵਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਪ੍ਰਕਰਮਾ ਜਲ ਸੇਵਾ ਸੁਸਾਇਟੀ ਨੇ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਵਲੋਂ ਦਿੱਤਾ ਜਾ ਰਿਹਾ ਹੈ ਭਾਰੀ ਸਮੱਰਥਨ— ਰਮਨਦੀਪ ਕੌਰ, ਬਿੱਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।