15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਜੇਕਰ ਜਲਦ ਪੈਨਸ਼ਨਾਂ ਜਾਰੀ ਨਾ ਹੋਈਆਂ ਤਾਂ ਵਿੱਢਾਂਗੇ ਤਿੱਖਾ ਸੰਘਰਸ਼-ਕਾਜੀਕੋਟ

ਅਜੀਤ ਡੈਸਕ 28-06-2026
ਤਰਨ ਤਾਰਨ, 27 ਜੂਨ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਖਾਲੀ ਕੁਰਸੀ ਕਾਰਨ ਦਿਵਿਆਂਗ ਪ੍ਰੇਸ਼ਾਨ ਰਾਜ ਸਰਕਾਰ ਵਲੋਂ ਲੋੜਵੰਦ ਵਰਗਾਂ ਲਈ ਵਿੱਤੀ ਸਹਾਇਤਾ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ, ਜਿਸ ਅਧੀਨ ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨਰਾਂ ਨੂੰ ਹਰੇਕ ਮਹੀਨੇ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਅਦਾਇਗੀ ਕੀਤੀ ਜਾਂਦੀ ਹੈ, ਪਰ ਜਦੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਕੁਰਸੀ ਹੀ ਖ਼ਾਲੀ ਹੋਵੇ ਤਾਂ ਮਿਲਣ ਵਾਲੀ ਵਿੱਤੀ ਸਹਾਇਤਾ ਪੈਨਸ਼ਨ ’ਚ ਦੇਰੀ ਹੋਣਾ ਤਾਂ ਸੁਭਾਵਿਕ ਹੀ ਹੈ, ਜਿਸ ਦਾ ਖਮਿਆਜ਼ਾ ਉਪਰੋਕਤ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਮਈ ਮਹੀਨੇ ਦੀ ਪੈਨਸ਼ਨ ਦੀ ਉਡੀਕ ਵਿਚ ਜੂਨ ਮਹੀਨਾ ਲੰਘਣ ਵਾਲਾ ਹੈ, ਉੱਥੇ ਹੀ ਅੱਜ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਇਕਾਈ ਤਰਨ ਤਾਰਨ ਦੇ ਆਗੂਆਂ ਨੇ ਪਿੱਦੀ ਕਚਿਹਰੀਆਂ ਤਰਨ ਤਾਰਨ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਪਹੁੰਚ ਕੇ ਪੈਨਸ਼ਨਾਂ ਜਾਰੀ ਨਾ ਕਰਨ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਨਿਯੁਕਤੀ ਸੰਬੰਧੀ ਹੁਕਮ ਜਾਰੀ ਹੋ ਚੁੱਕੇ ਹਨ, ਉੱਥੇ ਹੀ ਅੰਗਹੀਣ, ਵਿਧਵਾ, ਬੁਢਾਪਾ ਪੈਨਸ਼ਨਰਾਂ ਨੂੰ ਅਗਲੇ ਹਫਤੇ ਵਿਚ ਪੈਨਸ਼ਨਾਂ ਜਾਰੀ ਕਰਨ ਦੀ ਉਮੀਦ ਹੈ। ਗੁਰਮੁੱਖ ਸਿੰਘ ਕਾਜੀਕੋਟ ਮੀਤ ਪ੍ਰਧਾਨ ਬਲਾਕ ਤਰਨ ਤਾਰਨ, ਸੁਖਵਿੰਦਰ ਸਿੰਘ ਉਸਮਾ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂੰਆਂ ਤੇ ਚਰਨਜੀਤ ਸਿੰਘ ਅਲਾਦੀਨਪੁਰ ਸੀਨੀਅਰ ਆਗੂਆਂ ਨੇ ਦੱਸਿਆ ਕਿ ਵਿੱਤੀ ਸਹਾਇਤਾ ਪੈਨਸ਼ਨ ਲੈਣ ਲਈ ਵੀ ਸਾਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਨੇ ਵਿੱਤੀ ਸਹਾਇਤਾ ਪੈਨਸ਼ਨ ਹਰੇਕ ਮਹੀਨੇ ਦੀ 10 ਤਰੀਕ ਤੱਕ ਜਾਰੀ ਕਰਨ ਲਈ ਹੁਕਮ ਜਾਰੀ ਕੀਤੇ ਹੋਏ ਹਨ, ਪਰ ਵਿਭਾਗੀ ਅਧਿਕਾਰੀ ਹੁਕਮਾਂ ਨੂੰ ਟਿੱਚ ਸਮਝਦੇ ਹਨ। ਦਿਵਿਆਂਗ ਐਕਸ਼ਨ ਕਮੇਟੀ ਨੇ ਡਾ. ਬਲਜੀਤ ਕੌਰ ਕੋਲੋਂ ਹਰੇਕ ਮਹੀਨੇ ਪੈਨਸ਼ਨਾਂ ਦੀ ਅਦਾਇਗੀ ਦੇਰੀ ਨਾਲ ਕਰਨ ਸੰਬੰਧੀ ਨੋਟਿਸ ਲੈਣ ਲਈ ਬੇਨਤੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਾਰਾ ਮਹੀਨਾ ਲੰਘਣ ਤੋਂ ਬਾਅਦ ਪੈਨਸ਼ਨ ਜਾਰੀ ਕਰਨ ਦੀ ਰੀਤ ਨੂੰ ਨਾ ਬਦਲਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਪਵੇਗਾ।
ਪਿਛਲੀ ਖ਼ਬਰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ’ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਬਾਬਾ ਚਰਨਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।