15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਵਿਜ਼ਡਮ ਸਕੂਲ ਦੇ ਵਿਦਿਆਰਥੀ ਅੰਗਦ ਸਿੰਘ ਖੇੜਾ ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਜਿੱਤਿਆ ਸਿਲਵਰ ਮੈਡਲ

ਅਜੀਤ ਡੈਸਕ 28-06-2026
ਤਰਨ ਤਾਰਨ, 27 ਜੂਨ (ਹਰਿੰਦਰ ਸਿੰਘ)– 10 ਮੀਟਰ ਏਅਰ ਪਿਸਤੌਲ ਸ਼ੂਟਿੰਗ ਦੀ ਜ਼ਿਲ੍ਹਾ ਚੈਂਪੀਅਨਸ਼ਿਪ ਵਿਚ ਦੀ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਦੇ ਹੋਣਹਾਰ ਵਿਦਿਆਰਥੀ ਅੰਗਦ ਸਿੰਘ ਖੇੜਾ ਨੇ ਲਿਟਲ ਚੈਂਪ ਕੈਟੇਗਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਸਕੂਲ, ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਅੰਗਦ ਸਿੰਘ ਖੇੜਾ ਨੇ ਪੰਜਾਬ ਸਟੇਟ 10 ਮੀਟਰ ਏਅਰ ਪਿਸਤੌਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ ਹੈ। ਉਹ 8 ਜੁਲਾਈ ਨੂੰ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰੇਗਾ। ਇਸ ਮੌਕੇ ਜੇਤੂਆਂ ਨੂੰ ਮੈਡਲ ਕਰਨਲ ਹਰਸਿਮਰਨ ਸਿੰਘ ਪ੍ਰਧਾਨ ਸ਼ੂਟਿੰਗ ਐਸੋਸੀਏਸ਼ਨ, ਸਿਮਰਨਜੀਤ ਸਿੰਘ ਸਕੱਤਰ ਸ਼ੂਟਿੰਗ ਐਸੋਸੀਏਸ਼ਨ, ਡੀ.ਐਸ.ਓ. ਮੈਡਮ ਸਤਵੰਤ ਕੌਰ ਅਤੇ ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਿਰਕ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਰਮਨਿਕ ਸਿੰਘ ਖੇੜਾ ਡਾਇਰੈਕਟਰ, ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਅੰਗਦ ਸਿੰਘ ਖੇੜਾ ਨੂੰ ਇਸ ਉਪਲਬਧੀ ਲਈ ਦਿਲੋਂ ਵਧਾਈ ਦਿੱਤੀ ਅਤੇ ਸਟੇਟ ਚੈਂਪੀਅਨਸ਼ਿਪ ਲਈ ਸ਼ੁੱਭਕਾਮਨਾਵਾਂ ਭੇਜੀਆਂ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਅੰਗਦ ਸਟੇਟ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ।
ਪਿਛਲੀ ਖ਼ਬਰ ਬਾਬਾ ਚਰਨਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਆਰੰਭ ਅਗਲੀ ਖ਼ਬਰ ਖੇਮਕਰਨ ਦਾ ਅਧੂਰਾ ਪਿਆ ਖੇਡ ਸਟੇਡੀਅਮ ਮੁਕੰਮਲ ਕਰਨ ਵੱਲ ਸਰਕਾਰ ਦੇਵੇ ਧਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।