15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬਾਬਾ ਚਰਨ ਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਚੂਸਲੇਵੜ ਵਿਖੇ 29 ਨੂੰ

ਅਜੀਤ ਡੈਸਕ 22-06-2026

 
ਪੱਟੀ, 21 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿੰਡ ਚੂਸਲੇਵੜ ਵਿਖੇ ਬਾਬਾ ਚਰਨ ਦਾਸ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ 29 ਜੂਨ ਦਿਨ ਸੋਮਵਾਰ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਥਾਣੇਦਾਰ ਜੋਗਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਸਰੂਪ ਸਿੰਘ ਨੇ ਦੱਸਿਆ ਕਿ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਵਨ ਪ੍ਰਕਾਸ਼ 27 ਜੂਨ ਨੂੰ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 29 ਜੂਨ ਨੂੰ ਪਾਏ ਜਾਣਗੇ। ਇਸ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ। ਧਾਰਮਿਕ ਸਮਾਗਮ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਬਲਦੇਵ ਸਿੰਘ ਦਿੱਲੀ ਵਾਲੇ, ਭਾਈ ਝਿਰਮਲ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਤਰਸੇਮ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਪਾਲ ਸਿੰਘ, ਭਾਈ ਹਰਮਨ ਸਿੰਘ ਮਾਨਾਂਵਾਲਾ, ਭਾਈ ਹਰਮਨ ਸਿੰਘ ਤੁੜ ਅਤੇ ਕਵੀਸ਼ਰ ਭਾਈ ਕਮਲਜੀਤ ਸਿੰਘ ਜਾਦਪੁਰੀ, ਭਾਈ ਸੰਦੀਪ ਸਿੰਘ ਮਹਿਮਾ, ਭਾਈ ਜਸਵੰਤ ਸਿੰਘ ਚੂਸਲੇਵੜ ਅਤੇ ਭਾਈ ਚੰਨ ਸਿੰਘ ਧਾਰੀਵਾਲ, ਭਾਈ ਮੁਖਤਾਰ ਸਿੰਘ ਸੰਗਵਾਂ, ਭਾਈ ਸ਼ਮਸ਼ੇਰ ਸਿੰਘ ਮੰਡ ਆਪਣੇ ਜਥਿਆਂ ਸਮੇਤ ਸੰਗਤਾਂ ਨੂੰ ਗੁਰਬਾਣੀ, ਗੁਰ-ਇਤਿਹਾਸ ਅਤੇ ਕੀਰਤਨ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਪਾਵਨ ਸਮਾਗਮ ਵਿਚ ਗੁਰਦੁਆਰਾ ਬਾਬਾ ਗੁੱਜਰ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਸੁਖਰਾਜ ਸਿੰਘ, ਬਾਬਾ ਗਿਆਨ ਸਿੰਘ ਮਨਿਹਾਲੇ ਵਾਲੇ, ਬਾਬਾ ਸ਼ਿੰਦਰ ਸਿੰਘ ਸਭਰਾ, ਬਾਬਾ ਯੁਗਰਾਜ ਸਿੰਘ ਮੱਖੀ ਵਾਲੇ, ਬਾਬਾ ਧਰਮ ਸਿੰਘ ਮੋੜ ਵਾਲੇ, ਬਾਬਾ ਹਰਵਿੰਦਰ ਸਿੰਘ ਝਾੜ ਸਾਹਿਬ ਵਾਲੇ ਅਤੇ ਬਾਬਾ ਜਸਬੀਰ ਸਿੰਘ ਧਾਰੀਵਾਲ ਵਾਲੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਨਗੇ। ਪ੍ਰਬੰਧਕਾਂ ਨੇ ਸਮੂਹ ਸੰਗਤ ਨੂੰ ਇਸ ਮਹਾਨ ਧਾਰਮਿਕ ਸਮਾਗਮ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜੋੜ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਸਮੇਂ ਨੌਜਵਾਨਾਂ ਦੀ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਰੌਚਕ ਕਬੱਡੀ ਮੈਚ ਵੀ ਕਰਵਾਏ ਜਾਣਗੇ।

ਪਿਛਲੀ ਖ਼ਬਰ ਦਸਮੇਸ਼ ਮਾਡਰਨ ਸਕੂਲ ਭਾਣਾ ਦੇ ਵਿਦਿਆਰਥੀਆਂ ਨੇ ਪ੍ਰਕਿਰਤੀ ਅਧਿਐਨ ਤੇ ਸਾਹਸਿਕ ਕੈਂਪ ਲਗਾਇਆ ਅਗਲੀ ਖ਼ਬਰ -ਯੋਗ ਅਪਣਾਓ, ਰੋਗ ਭਜਾਓ...ਅੰਮ੍ਰਿਤਸਰ ’ਚ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।