18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪਾਕਿਸਤਾਨੀ ਤਸਕਰਾਂ ਵਲੋਂ ਡਰੋਨ ਰਾਹੀਂ ਭੇਜੀ 733 ਗ੍ਰਾਮ ਅਫ਼ੀਮ ਸਰਹੱਦੀ ਪਿੰਡ ਡੱਲ ਤੋਂ ਬਰਾਮਦ

ਅਜੀਤ ਡੈਸਕ 19-06-2026
ਖਾਲੜਾ, 18 ਜੂਨ (ਜੱਜਪਾਲ ਸਿੰਘ ਜੱਜ)� ਥਾਣਾ ਖਾਲੜਾ ਅਧੀਨ ਆਉਂਦੇ ਸਰਹੱਦੀ ਪਿੰਡ ਡੱਲ ਵਿਖੇ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੇ ਸਾਂਝੇ ਆਪਰੇਸ਼ਨ ਦੌਰਾਨ 733 ਗ੍ਰਾਮ ਅਫੀਮ ਬਰਾਮਦ ਕਰਨ ਦੀ ਖ਼ਬਰ ਹੈ। ਐੱਸ. ਐੱਚ. �. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਆਈ. ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਡਲੀਰੀ ਵਿਖੇ ਮੌਜੂਦ ਸੀ ਕੇ ਉਨਾਂ ਨੂੰ ਬੀ.ਐਸ.ਐਫ ਵਲੋਂ ਇਤਲਾਹ ਦਿੱਤੀ ਗਈ ਕਿ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਡੱਲ ਜਿਸ ਦਾ ਖੇਤ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਧਰਮਾ ਦੇ ਅਧੀਨ ਆਉਂਦਾ ਹੈ, ਉਸ ਵਿਚੋਂ ਇਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ ਹੈ ਅਤੇ ਉਸ ਉੱਪਰ ਤਾਂਬੇ ਦੀ ਤਾਰ ਨਾਲ ਕੁੰਡੀ ਬਣੀ ਹੋਈ ਹੈ। ਜਿਸ ‘ਤੇ ਪੰਜਾਬ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਜਦੋਂ ਬੀ.ਐਸ.ਐਫ. ਵਲੋਂ ਦੱਸੀ ਜਗ੍ਹਾ ‘ਤੇ ਪਹੁੰਚੀ ਤਾਂ ਬੀ.ਐੱਸ.ਐੱਫ. ਨੇ ਪੁਲਿਸ ਦੇ ਹਵਾਲੇ ਇਕ ਪੀਲੇ ਰੰਗ ਦਾ ਪੈਕਟ ਕੀਤਾ। ਜਿਸ ਵਿਚੋਂ 733 ਗ੍ਰਾਮ ਅਫੀਮ ਬਰਾਮਦ ਹੋਈ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਪੈਕਟ ਨੂੰ ਕੁੰਡੀ ਲੱਗੀ ਹੋਈ ਹੈ। ਇਸ ਤੋਂ ਲੱਗਦਾ ਹੈ ਕਿ ਮਗਰਲੇ ਦਿਨਾਂ ਵਿਚ ਪਾਕਿਸਤਾਨੀ ਤਸਕਰਾਂ ਨੇ ਡਰੋਨ ਰਾਹੀਂ ਇਹ ਅਫੀਮ ਸੁੱਟੀ ਹੋਈ ਹੋਵੇਗੀ, ਜਿਸ ਨੂੰ ਭਾਰਤੀ ਤਸਕਰ ਚੁੱਕਣ ਵਿਚ ਨਾ ਕਾਮਯਾਬ ਰਹੇ । ਉਨ੍ਹਾਂ ਕਿਹਾ ਕਿ ਇਸ ਸਬੰਧੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਅਤੇ ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਖੇਮਕਰਨ ਨੇ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।