27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਧਰਤੀ ਹੇਠਲਾ ਪਾਣੀ ਬਚਾਉਣ ਲਈ ਖੰਡ ਮਿੱਲਾਂ ਚਲਾਉਣਾ ਜ਼ਰੂਰੀ� ਐੱਸ.ਕੇ.ਐੱਮ

ਅਜੀਤ ਡੈਸਕ 16-06-2026

ਨੌਸ਼ਿਹਰਾ ਪੰਨੂੰਆ, 14 ਜੂਨ (ਦੀਪਕ ਮੈਣੀ)�ਸੰਯੁਕਤ ਕਿਸਾਨ ਮੋਰਚਾ ਵਲੋਂ ਸ਼ੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਲਈ ਜਾਰੀ ਸੰਘਰਸ਼ ਦੇ 24 ਵੇਂ ਦਿਨ ਮੋਰਚੇ ਵਲੋਂ ਤਰਕ ਦਿੱਤਾ ਗਿਆ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੰਦ ਕੀਤੀਆਂ ਖੰਡ ਮਿੱਲਾਂ ਚਲਾਈਆਂ ਜਾਣ। ਆਗੂਆਂ ਕਿਹਾ ਕਿ ਗੰਨਾ ਇਕ ਅਜਿਹੀ ਫ਼ਸਲ ਹੈ ਜੋ ਝੋਨੇ ਦਾ ਸਹੀ ਬਦਲ ਬਣਦਾ ਹੈ ਤੇ ਕਿਸਾਨ ਦਾ ਘਰ ਵੀ ਪੂਰਾ ਕਰਦਾ ਹੈ। ਅੱਜ ਦੇ ਇਕੱਠ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਆਗੂਆਂ ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਬੱਗੂ, ਬਲਕਾਰ ਸਿੰਘ ਵਲਟੋਹਾ, ਇੰਦਰਜੀਤ ਸਿੰਘ ਮਰਹਾਣਾ, ਪ੍ਰਗਟ ਸਿੰਘ ਮਹਿਦੀਪੁਰ, ਤਰਸੇਮ ਸਿੰਘ ਲੁਹਾਰ, ਸੁਖਚੈਨ ਸਿੰਘ ਨੇ ਕਿਹਾ ਕਿ ਸ਼ੇਰੋਂ ਮਿੱਲ ਚੱਲਣ ਨਾਲ ਬਿਆਸ ਮੰਡ ਏਰੀਏ ਵਿਚ ਗੰਨੇ ਦੀ ਬਿਜਾਈ ਵੱਡੀ ਪੱਧਰ ‘ਤੇ ਹੋਣ ਨਾਲ ਹੜਾਂ ਤੋਂ ਨੁਕਸਾਨੀਆਂ ਜਾਂਦੀਆਂ ਫਸਲਾਂ ਦਾ ਵਧੀਆ ਬਦਲ ਸੀ। ਜ਼ਿਲ੍ਹੇ ਦੇ ਬਾਕੀ ਇਲਾਕੇ ਵਿੱਚ ਵੀ ਝੋਨੇ ਦੀ ਬਜਾਏ ਗੰਨਾ ਵੱਡੀ ਪੱਧਰ ਤੇ ਹੁੰਦਾ ਸੀ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਗੰਨੇ ਦੀ ਖੰਡ ਬਣਨ ਦੀ ਪੱਧਰ ਵੀ ਬਾਕੀ ਪੰਜਾਬ ਦੇ ਮੁਕਾਬਲੇ ਬਹੁਤ ਉੱਚੀ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਫ਼ਸਲੀ ਵੰਨ ਸੁਵੰਨਤਾ ਦੀ ਗੱਲ ਪ੍ਰਚਾਰ ਲਈ ਕਰਦੀਆਂ ਹਨ, ਹਕੀਕਤ ਵਿਚ ਨਹੀਂ। ਇਹ ਮਿੱਲ ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦੇ ਸਿੱਧੇ ਤੇ ਅਸਿੱਧੇ ਰੁਜ਼ਗਾਰ ਖਤਮ ਹੋਏ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮਿੱਲ ਵਿਚ ਕਿਸਾਨਾਂ ਦੀ ਸੱਠ ਫੀਸਦੀ ਹਿੱਸਾ ਹੋਣ ਦੇ ਬਾਵਜੂਦ ਵੀ ਮਾਲਕੀ ਤਬਦੀਲ ਕਰਨ ਸਮੇਂ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਅਕਲ ਤੋਂ ਕੰਮ ਲਵੇ ਤਾਂ ਇਸ ਜ਼ਿਲੇ ਵਿਚਲੀ ਇਕੋ ਇਕ ਖੇਤੀ ਅਧਾਰਿਤ ਸਨਅਤ ਚਲਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਜੱਸਾ ਸਿੰਘ ਕੱਦਗਿੱਲ, ਜਸਬੀਰ ਸਿੰਘ ਸਰਹਾਲੀ, ਅਮਰੀਕ ਸਿੰਘ ਸ਼ੇਰੋਂ, ਕਸ਼ਮੀਰ ਸਿੰਘ ਸ਼ੇਰੋਂ, ਅੰਗਰੇਜ਼ ਸਿੰਘ, ਗੁਰਦਿਆਲ ਸਿੰਘ ਵਰਨਾਲਾ, ਨਰਿੰਦਰ ਸਿੰਘ ਤੁੜ, ਜੰਗ ਬਹਾਦਰ ਸਿੰਘ ਤੁੜ, ਅਵਤਾਰ ਸਿੰਘ ਚਾਹਲ, ਗੁਰਲਾਲ ਸਿੰਘ, ਪਰਮਜੀਤ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਖ਼ਾਲਸਾ ‘ਵਰਸਿਟੀ ਨੇ ਅਕਾਦਮਿਕ ਸੈਸ਼ਨ 2026-27 ਲਈ ਫਾਰਮੇਸੀ, ਫਿਜ਼ੀ�ਥੈਰੇਪੀ ਤੇ ਨਰਸਿੰਗ ਕੋਰਸਾਂ ਲਈ ਵਿਦਿਆਰਥੀਆਂ ਦਾ ਲਿਆ... ਅਗਲੀ ਖ਼ਬਰ ਅਜੀਤ' ਖ਼ਬਰਾਂ, 16 ਜੂਨ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।