03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੀਬਾ ਭੁੱਲਰ ਵਾਰਡ ਨੰਬਰ 15 ਤੋਂ ਉਮੀਦਵਾਰ ਹਰਮੀਤ ਕੌਰ ਪਤਨੀ ਕੰਵਲਪ੍ਰੀਤ ਸਿੰਘ ਗਿੱਲ ਲਈ ਚੋਣ ਪ੍ਰਚਾਰ <br/>

ਅਜੀਤ ਡੈਸਕ 24-05-2026
ਪੱਟੀ, 23 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਸ਼ਹਿਰ 'ਚ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਸਾਬਕਾ ਮੰਤਰੀ ਤੇ ਪੱਟੀ ਹਲਕੇ ਤੋਂੋ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਪਤਨੀ ਬੀਬਾ ਸੁਰਿੰਦਰ ਪਾਲ ਕੌਰ ਭੁੱਲਰ ਨੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 15 ਤੋਂ ਉਮੀਦਵਾਰ ਹਰਮੀਤ ਕੌਰ ਪਤਨੀ ਕੰਵਲਪ੍ਰੀਤ ਸਿੰਘ ਗਿੱਲ ਲਈ ਚੋਣ ਪ੍ਰਚਾਰ ਕੀਤਾ | ਵੱਡੇ ਇਕਠ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬਾ ਭੁੱਲਰ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਜੋ ਆਪਣੇ ਚੋਣ ਮੈਨੀਫਿਸਟੋ 'ਚ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਸਾਰੇ ਦੇ ਸਾਰੇ ਪੂਰੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਾਲਜੀਤ ਸਿੰਘ ਭੁੱਲਰ ਵਲੋਂ ਪੱਟੀ ਹਲਕੇ ਦੀ ਨੁਹਾਰ ਬਦਲੀ ਗਈ ਹੈ | ਪੱਟੀ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਵਿਚ ਭੇਜੋ | ਇਸ ਮੌਕੇ ਐਡਵੋਕੇਟ ਜਗਦੀਪ ਮਹਿਤਾ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਵਾਈਸ ਮੀਡੀਆ ਇੰਚਾਰਜ ਮੋਹਿਤ ਅਰੋੜਾ, ਸਰਪੰਚ ਗੁਰਪ੍ਰੀਤ ਸਿੰਘ ਪਨਗੋਟਾ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ ਉਤਾੜ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਸਰਪੰਚ ਅਸ਼ਵਨੀ ਕੁਮਾਰ ਤੂਤ, ਕੁਲਵਿੰਦਰ ਸਿੰਘ ਪਨੇਸਰ, ਚੇਅਰਮੈਨ ਬਲਜੀਤ ਸਿੰਘ ਖਹਿਰਾ, ਮਨਪ੍ਰੀਤ ਸਿੰਘ ਗਿੱਲ, ਨਿਰਮਲ ਕੌਰ, ਬਲਰਾਜ ਸਿੰਘ ਦੁਬਲੀ, ਪ੍ਰਤਾਪ ਸਿੰਘ ਐੱਨ. ਆਰ. ਆਈ., ਸਰਪੰਚ ਰਾਜਵਿੰਦਰ ਸਿੰਘ ਚੁਸ਼ਲੇਵੜ, ਮਨਪ੍ਰੀਤ ਸਿੰਘ ਮੰਨਾ, ਗੁਰਮੇਜ ਸਿੰਘ, ਰਾਜਵੰਤ ਸਿੰਘ, ਲਖਬੀਰ ਸਿੰਘ, ਕਰਨ ਦੀਪ ਸਿੰਘ, ਗਿਆਨ ਸਿੰਘ, ਬਾਜ ਸਿੰਘ, ਸੁਰਜਨ ਸਿੰਘ, ਦਲੀਪ ਸਿੰਘ, ਮਾਸਟਰ ਜਸਵੰਤ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸੁਖਦੇਵ ਸਿੰਘ, ਗਿੱਲ ਰੋਡਵੇਜ਼, ਪ੍ਰਦੀਪ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ ਢਿੱਲੋਂ, ਜਸਵਿੰਦਰ ਸਿੰਘ, ਸਤਨਾਮ ਸਿੰਘ, ਵੁਰਮੁਖ ਸਿੰਘ, ਬਗੀਚਾ ਸਿੰਘ, ਪਾਲ ਸਿੰਘ, ਰਜਿੰਦਰ ਸਿੰਘ, ਜਗਜੀਤ ਸਿੰਘ, ਹਰੀ ਸਿੰਘ, ਲੱਖਵਿੰਦਰ ਸਿੰਘ, ਸੁਖਬੀਰ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ, ਰਾਜਜੋਧ ਸਿੰਘ, ਕਿ੍ਸ਼ਨ ਚੰਦ, ਮਾਸਟਰ ਪਿਆਰਾ ਸਿੰਘ, ਰਾਜੇਸ਼ ਸਭਰਵਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਆਸਲ ਉਤਾੜ 'ਚ 'ਆਪ' ਨੂੰ ਛੱਡ ਅਨੇਕਾਂ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ) 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਭਿੱਖੀਵਿੰਡ ਚੋਣਾਂ ਵਿਚ ਭਾਜਪਾ ਦੇ ਹੱਕ ਵਿਚ ਪੂਰੀ ਤਰ੍ਹਾਂ ਲਹਿਰ-ਸਿਤਾਰਾ ਸਿੰਘ ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।