03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ 'ਤੇ ਵਾਰ ਕਰਕੇ ਕੀਤੀ ਲੁੱਟ-ਖੋਹ, 2 ਗਿ੍ਫ਼ਤਾਰ

ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਤੇਜਧਾਰਾ ਹਥਿਾਰਾਂ ਨਾਲ ਲੈਸ ਵਿਅਕਤੀਆਂ ਵਲੋਂ ਉਕਤ ਵਿਅਕਤੀ ਪਾਸੋਂ ਲੁੱਟ-ਖੋਹ ਦੀ ਨੀਅਤ ਨਾਲ ਉਸ ਉਪਰ ਹਮਲਾ ਕਰਕੇ ਉਸ ਪਾਸੋਂ ਲੁੱਟ-ਖੋਹ ਕਰਨ ਤੇ ਉਸ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਮਨਿੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਸ਼ਿਵਪੁਰ ਕੁਕਰੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ 15 ਮਈ ਨੂੰ ਉਹ ਪਿੰਡ ਬੈਂਕੇ ਤੋਂ ਵਾਪਿਸ ਮੋਟਰਸਾਈਕਲ 'ਤੇ ਵਾਇਆ ਘੁਰਕਵਿੰਡ ਤਰਨ ਤਾਰਨ ਆਉਣਾ ਸੀ ਤਾਂ ਪਿੰਡ ਬੈਂਕਾ ਤੋਂ ਇਕ ਲੜਕਾ ਜਗਨਪ੍ਰੀਤ ਸਿੰਘ ਉਰਫ ਜੱਜੂ ਪੁੱਤਰ ਨਰਿੰਦਰ ਸਿੰਘ ਜੋ ਨਾਲ ਬੈਠ ਗਿਆ ਤੇ ਵਸਨੀਕ ਗੋਪਾਲਾ ਕੁਹਾੜਕਾ ਦੱਸਿਆ | ਜਿਸ ਨੇ ਉਸ ਨੂੰ ਘੁਰਕਵਿੰਡ ਦੀ ਬਜਾਏ ਕਮਾਲਪੁਰ ਗੁਲਾਲੀਪੁਰ ਆਣ ਲਈ ਕਹਿ ਦਿੱਤਾ ਜਿਸ 'ਤੇ ਜਦ ਉਹ ਮੋਟਰਸਾਇਕਲ 'ਤੇ ਨਜ਼ਦੀਕ ਪਿੰਡ ਗੁਲਾਲੀਪੁਰ ਤੋਂ ਅੱਗੇ ਭਿੱਖੀਵਿੰਡ ਰੋਡ ਨਜ਼ਦੀਕ ਬੱਬੇ ਕਬੱਡੀ ਖਿਡਾਰੀ ਦੀ ਢਾਣੀ ਕੋਲ ਪੁੱਜੇ ਤਾਂ ਅੱਗੇ ਗੁਲਾਲੀਪੁਰ ਤੋਂ ਆਏ ਤਿੰਨ ਮੋਟਰਸਾਈਕਲ ਸਵਾਰ ਜਿਨ੍ਹਾਂ ਪਾਸ ਤੇਜਧਾਰ ਦਾਤਰ ਤੇ ਪਿਸਟਲ ਫੜੇ ਹੋਏ ਸਨ ਤੇ ਉਸ ਪਾਸੋਂ ਕਿੱਟ ਲੁੱਟ ਖੋਹਣ ਦੀ ਕੋਸ਼ਿਸ਼ ਕੀਤੀ | ਜਿਸ 'ਚ ਫਾਈਨਾਂਸ ਦੇ ਰਿਕਵਰੀ ਕੀਤੇ ਪੈਸੇ 66610 ਰੁਪਏ ਨਕਦੀ ਤੇ ਕਾਗਜ਼ਾਤ ਵਿੱਦਿਅਕ ਯੋਗਤਾ, ਸਰਟੀਫਕੇਟ, ਪੈਨ ਕਾਰਡ ਆਧਾਰ ਕਾਰਡ ਵਗੈਰਾ ਸਨ | ਉਸ ਵਲੋਂ ਕਿੱਟ ਨਾ ਛੱਡਣ 'ਤੇ ਲੁਟੇਰਿਆਂ ਨੇ ਉਸ ਦੇ ਸਿਰ 'ਚ ਪਿਸਟਲ ਦਾ ਬੱਟ ਮਾਰਕੇ ਤੇ ਖੱਬੀ ਲੱਤ 'ਤੇ ਦਾਤਰ ਮਾਰਕੇ ਗੁੱਝੀਆਂ ਸੱਟਾਂ ਲਗਾ ਦਿੱਤੀਆਂ ਹਨ ਅਤੇ ਲੱਕ 'ਚ ਪੁਠਾ ਖੰਡਾ ਮਾਰਿਆ ਤੇ ਕਿੱਟ ਖੋਹ ਲਈ ਲੜਕਾ ਜਗਨਪ੍ਰੀਤ ਸਿੰਘ ਉਰਫ ਜੱਜੂ ਵੀ ਮੌਕੇ ਤੋਂ ਉਸ ਦੇ ਮੋਟਰਸਾਈਕਲ ਤੋਂ ਫਰਾਰ ਹੋ ਗਿਆ ਤੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਲੈ ਗਏ | ਜਾਂਚ ਅਧਿਕਾਰੀ ਏ. ਐੱਸ. ਆਈ. ਕੰਵਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਜਗਨਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਗੋਪਾਲਾ ਕੁਹਾੜਕਾ, ਵਿਜੇ ਸਿੰਘ ਪੁੱਤਰ ਹੀਰਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ, ਗੁਰਬੀਰ ਸਿੰਘ ਪੁੱਤਰ ਚੈਨ ਸਿੰਘ ਵਾਸੀ ਬੇਲਾ ਖਿਲਾਫ਼ ਮਾਮਲਾ ਦਰਜ ਕਰਕੇ ਜਗਨੁਪ੍ਰੀਤ ਸਿੰਘ ਤੇ ਵਿਜੇ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਐੱਸ. ਆਈ. ਆਰ. ਸੰਬੰਧੀ ਵਿਸ਼ੇਸ਼ ਮੀਟਿੰਗ <br/> ਅਗਲੀ ਖ਼ਬਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।