03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਧਿਆਪਕ ਜਥੇਬੰਦੀਆਂ ਦੀ ਮੀਟਿੰਗ <br/>

ਅਜੀਤ ਡੈਸਕ 24-05-2026
ਝਬਾਲ, 23 ਮਈ (ਸੁਖਦੇਵ ਸਿੰਘ)-ਬਲਾਕ ਗੰਡੀਵਿੰਡ ਵਿਖੇ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਬਲਾਕ ਗੰਡੀਵਿੰਡ ਵਿਖੇ ਪ੍ਰਧਾਨ ਨਰਿੰਦਰ ਨੂਰ ਅਤੇ ਗੁਰਚਰਨ ਸਿੰਘ ਕੋਟ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ ਜਨਗਣਨਾ ਦੀ ਡਿਊਟੀ ਅਤੇ ਪੰਜਾਬ ਸਰਕਾਰ ਵਲੋਂ ਡਰੱਗ ਸਰਵੇ ਵਿਚ ਲਗਾਏ ਗਏ ਕਰਮਚਾਰੀਆਂ ਦੀ ਸੁਰੱਖਿਆ ਅਤੇ ਮਾਨ ਸਨਮਾਨ ਨੂੰ ਬਹਾਲ ਰੱਖਣ ਲਈ ਪ੍ਰਸ਼ਾਸਨ ਕੋਲੋਂ ਮੰਗ ਕੀਤੀ | ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਨਾਲ ਕਈ ਲੋਕਾਂ ਵਲੋਂ ਦੁਰਵਿਹਾਰ ਕਰਨ ਦੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ | ਅਧਿਆਪਕ ਜਥੇਬੰਦੀਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਰਵੇ ਵਿਚ ਲੱਗੇ ਕਰਮਚਾਰੀਆਂ, ਖਾਸ ਕਰਕੇ ਮਹਿਲਾ ਅਧਿਆਪਕਾਂ ਨੂੰ ਡਿਊਟੀ ਦੌਰਾਨ ਪੁਲਿਸ ਸੁਰੱਖਿਆ ਮੁਹੱਈਆ ਕਰਵਾਉਣ ਦੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ | ਉਨ੍ਹਾਂ ਨੇ ਡਿਊਟੀ ਦੌਰਾਨ ਕਰਮਚਾਰੀਆਂ ਦਾ ਹਰ ਪੱਧਰ 'ਤੇ ਸਹਿਯੋਗ ਕਰਨ ਲਈ ਪੰਚਾਇਤਾਂ ਨੂੰ ਲਿਖਤੀ ਆਰਡਰ ਕਰਨ ਦੀ ਪ੍ਰਸ਼ਾਸਨ ਕੋਲੋਂ ਮੰਗ ਵੀ ਕੀਤੀ | ਉਨਾਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਮਹਿਲਾ ਅਧਿਆਪਕਾਂ ਨਾਲ ਦੁਰਵਿਹਾਰ ਕਰਦਾ ਹੈ ਤਾਂ ਉਸ 'ਤੇ ਤੁਰੰਤ ਪਰਚਾ ਦਰਜ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕਾਂ ਦੀ ਸੁਰੱਖਿਆ ਤੇ ਮਾਨ ਸਨਮਾਨ ਬਹਾਲ ਨਾ ਰੱਖਿਆ ਗਿਆ ਤਾਂ ਅਧਿਆਪਕ ਡਿਊਟੀ ਦਾ ਮੁਕੰਮਲ ਬਾਈਕਾਟ ਕਰਨ ਲਈ ਮਜ਼ਬੂਰ ਹੋਣਗੇ | ਇਸ ਮੌਕੇ ਜਰਨੈਲ ਸਿੰਘ ਮੀਆਂਪੁਰ, ਗੁਰਵੇਲ ਸਿੰਘ ਠੱਠਾ, ਜਸਪਾਲ ਦੋਦੇ, ਸੁਵਿੰਦਰਪਾਲ ਸਿੰਘ, ਰਵੀ ਕੁਮਾਰ, ਕੁਲਵਿੰਦਰ ਸਿੰਘ, ਮੈਡਮ ਮਨਪ੍ਰੀਤ ਕੌਰ, ਕਿਰਨਜੀਤ ਕੌਰ, ਸਰਬਜੀਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰੀਰਕ ਸਿੱਖਿਆ ਅਧਿਆਪਕਾਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਗੋਡੇ ਬਦਲਣ ਦੀ ਸਰਜਰੀ 'ਚ ਰੋਬੋਟਿਕ ਤਕਨੀਕ ਨੇ ਵੱਡਾ ਬਦਲਾਅ ਲਿਆਂਦਾ-ਡਾ. ਏ.ਐਸ. ਪਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।