28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬੀਬਾ ਪ੍ਰਨੀਤ ਕੌਰ ਕੈਰੋਂ ਵਲੋਂ ਗੁਰਦੇਵ ਸਿੰਘ ਸੋਨੂੰ ਚੀਮਾ ਲਈ ਵਾਰਡ ਨੰਬਰ-18 'ਚ ਕੀਤਾ ਚੋਣ ਪ੍ਰਚਾਰ <br/>

ਅਜੀਤ ਡੈਸਕ 23-05-2026
ਪੱਟੀ, 22 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)­-ਪੱਟੀ ਸ਼ਹਿਰ ਅਤੇ ਹਲਕੇ ਦੇ ਵਿਕਾਸ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ਪ੍ਰਤਾਪ ਸਿੰਘ ਕੈਰੋਂ ਵਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਰਾਹੀਂ ਪੱਟੀ ਹਲਕੇ ਲਈ ਵੱਡੀਆਂ ਗ੍ਰਾਂਟਾਂ ਲਿਆਂਦੀਆਂ ਗਈਆਂ | ਇਹ ਸ਼ਬਦ ਬੀਬਾ ਪ੍ਰਨੀਤ ਕੌਰ ਕੈਰੋਂ ਸੁਪਤਨੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਪੱਟੀ ਸ਼ਹਿਰ ਦੀ ਵਾਰਡ ਨੰਬਰ-18 ਤੋਂ ਕੈਰੋਂ ਧੜੇ ਵਲੋਂ ਉਮੀਦਵਾਰ ਗੁਰਦੇਵ ਸਿੰਘ ਸੋਨੂੰ ਚੀਮਾ ਲਈ ਚੋਣ ਪ੍ਰਚਾਰ ਕਰਦੇ ਸਮੇਂ ਆਪਣੇ ਸੰਬੋਧਨ ਵਿਚ ਕਹੇ | ਇਸ ਮੌਕੇ ਬੀਬਾ ਕੈਰੋਂ ਨੇ ਕਿਹਾ ਕਿ ਪੱਟੀ ਨੂੰ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣ ਲਈ ਟੋਲ-ਮੁਕਤ ਮੁੱਖ ਸੜਕਾਂ ਦਾ ਜਾਲ ਵਿਛਾਇਆ ਗਿਆ, ਜਿਸ ਵਿਚ ਤਰਨ ਤਾਰਨ-ਪੱਟੀ, ਪੱਟੀ-ਖੇਮਕਰਨ, ਲਹੌਰ ਰੋਡ, ਮੰਦਰ ਰੋਡ, ਰੋਹੀ ਮੰਦਰ ਰੋਡ, ਪੀਰਾਂ ਸਾਹਬ ਰੋਡ, ਸ਼ਿਵਾਲਾ ਮੰਦਰ ਰੋਡ ਅਤੇ ਕੰਡਿਆਲਾ ਰੋਡ ਆਦਿ ਸ਼ਾਮਿਲ ਹਨ | ਆਵਾਜਾਈ ਅਤੇ ਵਪਾਰ ਨੂੰ ਮਜ਼ਬੂਤ ਕਰਨ ਲਈ ਪੱਟੀ ਤੋਂ ਫਿਰੋਜ਼ਪੁਰ ਰੇਲਵੇ ਲਾਈਨ ਮੰਨਜ਼ੂਰ ਕਰਵਾਈ ਗਈ ਅਤੇ ਪੱਟੀ ਨੂੰ ਕਾਂਡਲਾ ਬੰਦਰਗਾਹ ਨਾਲ ਜੋੜਿਆ ਗਿਆ | ਪੱਟੀ ਬੱਸ ਸਟੈਂਡ ਦਾ ਨਵੀਨੀਕਰਨ, ਸਿਹਤ ਖੇਤਰ ਵਿਚ ਸਰਕਾਰੀ ਹਸਪਤਾਲ ਦਾ ਵਿਸਥਾਰ, ਐਮਰਜੈਂਸੀ ਵਾਰਡ, ਬਲੱਡ ਬੈਂਕ ਅਤੇ ਨਵੀਆਂ ਮਸ਼ੀਨਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ | ਨੌਜਵਾਨਾਂ ਲਈ ਸੀ-ਪਾਈਟ ਟ੍ਰੇਨਿੰਗ ਸੈਂਟਰ, ਸਪੋਰਟਸ ਕਿੱਟਾਂ, ਜਿੰਮ ਅਤੇ ਆਈ.ਟੀ.ਆਈ. ਲਈ ਨਵੀਆਂ ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ | ਪੱਟੀ ਕਾਲਜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੋੜ ਕੇ ਸਿੱਖਿਆ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਗਿਆ | ਇਸ ਤੋਂ ਇਲਾਵਾ ਪੁਰਾਣੇ ਬਜ਼ਾਰ ਦਾ ਨਵੀਨੀਕਰਨ, ਪੱਟੀ ਵਿਖੇ ਸਥਿਤ ਮੁਗਲ ਕਾਲ ਵੇਲੇ ਦਾ ਕਿਲ੍ਹੇ ਦੀ ਮੁਰੰਮਤ, ਲਈ ਫੰਡ, ਸ਼ਮਸ਼ਾਨ ਘਾਟਾਂ ਲਈ ਗ੍ਰਾਂਟਾਂ, ਧਾਰਮਿਕ ਸਥਾਨਾਂ ਲਈ ਸਹਾਇਤਾ, ਰੋਡਵੇਜ਼ ਡੀਪੂ ਦੀ ਰੀਵਾਈਵਲ ਅਤੇ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਵੱਧ ਪੁਲਿਸ ਬਟਾਲੀਅਨਾਂ ਦੀ ਸਥਾਪਨਾ ਵਰਗੇ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ | ਅੱਜ ਵੀ ਪੱਟੀ ਹਲਕੇ ਨੂੰ ਇਸ ਦੂਰ ਅੰਦੇਸ਼ੀ ਆਗੂ ਦੀ ਲੋੜ ਹੈ | ਇਸੇ ਲਈ ਕੈਰੋਂ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਨਿਸ਼ਾਨ ਟਰੈਕਟਰ 'ਤੇ ਮੋਹਰਾਂ ਲਾ ਕੇ ਕੌਂਸਲਰ ਬਣਾਓ | ਇਸ ਮੌਕੇ ਗੁਰਦੇਵ ਸਿੰਘ ਸੋਨੂੰ ਚੀਮਾ, ਗੁਰਚਰਨ ਸਿੰਘ ਚੰਨ, ਮਨੀਸ਼ ਵਰਮਾ, ਅਮਨਦੀਪ ਸਿੰਘ ਰਾੜੀਆ, ਰੰਮਦੀਪ ਸਿੰਘ ਸੋਨੂ ਢਿੱਲੋਂ ਤੇ ਹੋਰ ਵਾਰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੋ. ਵਲਟੋਹਾ ਨੇ ਅਮਰਜੀਤ ਸਿੰਘ ਢਿੱਲੋਂ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਗੁਰੂ ਅਮਰਦਾਸ ਸਕੂਲ ਦਾ ਵਿਦਿਆਰਥੀ ਹਰਨੂਰ ਸਿੰਘ ਅੰਮਿ੍ਤਸਰ ਗਰੁੱਪ ਆਫ਼ ਕਾਲਜ ਵਲੋਂ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।