28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਾਬਾ ਵਰਿਆਮ ਸਿੰਘ ਦੀ 14ਵੀਂ ਬਰਸੀ ਸਮਾਗਮ 5 ਜੂਨ ਨੂੰ ਮਨਾਈ ਜਾਵੇਗੀ <br/>

ਅਜੀਤ ਡੈਸਕ 23-05-2026
ਚੋਹਲਾ ਸਾਹਿਬ, 22 ਮਈ (ਬਲਵਿੰਦਰ ਸਿੰਘ)-ਮਹਾਨ ਤਪੱਸਵੀ ਸੰਤ ਬਾਬਾ ਦੇਵਾ ਸਿੰਘ ਜੀ ਕਰਤਾਰਪੁਰ ਸਾਹਿਬ ਵਾਲਿਆਂ ਦੇ ਚਰਨ ਸੇਵਕ ਬਾਬਾ ਲੂਆਂ ਸਾਹਿਬ ਜੀ ਦੀ ਯਾਦ ਵਿਚ 14ਵੀਂ ਬਰਸੀ ਸਮਾਗਮ ਮਿਤੀ 5 ਜੂਨ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਬਾਬਾ ਲੂਆਂ ਸਾਹਿਬ ਜੀ ਚੋਹਲਾ ਸਾਹਿਬ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਥੇਦਾਰ ਬਾਬਾ ਪ੍ਰਗਟ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਸਵੇਰੇ ਤੋਂ ਹੀ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕਰਨਗੇ | ਪ੍ਰੋਗਰਾਮ ਅਨੁਸਾਰ ਮਿਤੀ 3 ਜੂਨ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 5 ਜੂਨ ਨੂੰ ਭੋਗ ਪਾਏ ਜਾਣਗੇ | ਇਸ ਤੋਂ ਬਾਅਦ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਧਾਰਮਿਕ ਸਮਾਗਮ ਕਰਵਾਏ ਜਾਣਗੇ | ਇਸ ਮੌਕੇ ਭਾਈ ਸੁਖਦੇਵ ਸਿੰਘ ਠੱਠਾ ਕਥਾਵਾਚਕ, ਭਾਈ ਸਰਬਜੀਤ ਸਿੰਘ ਢੋਟੀਆਂ ਵਾਲੇ, ਭਾਈ ਬਲਬੀਰ ਸਿੰਘ ਰਾਗੀ ਜਥਾ, ਬਾਬਾ ਤਰਸੇਮ ਸਿੰਘ ਨਾਨਕਸਰ ਅਤੇ ਬਾਬਾ ਮਨਜਿੰਦਰ ਸਿੰਘ ਢੋਟੀਆਂ ਵਾਲੇ ਹਾਜ਼ਰੀ ਭਰਨਗੇ | ਇਸ ਤੋਂ ਇਲਾਵਾ ਕਈ ਧਾਰਮਿਕ ਸ਼ਖ਼ਸੀਅਤਾਂ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰਨਗੀਆਂ | ਬਾਬਾ ਪ੍ਰਗਟ ਸਿੰਘ ਤੇ ਪ੍ਰਬੰਧਕਾਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ

ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਭਜਾਇਆ, ਮਾਮਲਾ ਦਰਜ ਅਗਲੀ ਖ਼ਬਰ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਮੁਹਿੰਮ ਤਹਿਤ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਸੰਬੰਧੀ ਕੀਤਾ ਜਾਗਰੂਕ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।