14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਠੱਗਾਂ ਨੇ ਕਿਸਾਨ ਦੇ ਬੈਂਕ ਖਾਤੇ 'ਚੋਂ ਕਰੀਬ ਡੇਢ ਲੱਖ ਰੁਪਏ ਕਢਵਾ ਕੇ ਮਾਰੀ ਠੱਗੀ <br/>

ਠੱਗੀ ਦਾ ਸ਼ਿਕਾਰ ਹੋਏ ਕਿਸਾਨ ਸੁਖਬੀਰ ਸਿੰਘ ਜਾਣਕਾਰੀ ਦਿੰਦੇ ਹੋਏ | ਤਸਵੀਰ: ਜੱਜ <br/> 17-05-2026
ਖਾਲੜਾ, 16 ਮਈ (ਜੱਜਪਾਲ ਸਿੰਘ ਜੱਜ)-ਜਿੱਥੇ ਇਕ ਪਾਸੇ ਕੇਂਦਰ ਸਰਕਾਰ ਬੈਂਕਾਂ ਵਿਚ ਨਕਦੀ ਘੱਟ ਭੇਜ ਕੇ ਲੋਕਾਂ ਨੂੰ ਆਨਲਾਈਨ ਸਿਸਟਮ ਰਾਹੀਂ ਇਕ ਦੂਜੇ ਦੇ ਖਾਤਿਆਂ ਵਿਚ ਪੈਸੇ ਪਾਉਣ ਲਈ ਉਤਸ਼ਾਹਿਤ ਕਰ ਰਹੀ ਹੈ, ਉੱਥੇ ਹੀ ਕੁਝ ਠੱਗਾਂ ਵਲੋਂ ਰੋਜ਼ਾਨਾ ਲੋਕਾਂ ਨਾਲ ਬੈਂਕ ਧੋਖਾਧੜੀ ਕੀਤੀ ਜਾ ਰਹੀ ਹੈ, ਜਿਸ ਦੀ ਸਪੱਸ਼ਟ ਮਿਸਾਲ ਪਿੰਡ ਦੋਦੇ ਸੋਢੀਆਂ ਦੇ ਕਿਸਾਨ ਸੁਖਬੀਰ ਸਿੰਘ ਤੋਂ ਮਿਲਦੀ ਹੈ, ਜਿਸ ਨਾਲ ਠੱਗਾਂ ਵਲੋਂ ਆਨ ਲਾਈਨ ਕਰੀਬ ਡੇਢ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ | ਸੁਖਬੀਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਦੋਦੇ ਸੋਢੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਹੁਣ ਜਦੋਂ ਕਿ ਕਣਕ ਦਾ ਸੀਜ਼ਨ ਹੈ ਅਤੇ ਉਸ ਨੇ ਆਪਣੀ ਫ਼ਸਲ ਵੇਚੀ ਹੋਈ ਸੀ ਅਤੇ ਸਰਕਾਰ ਵਲੋਂ ਉਸ ਦੇ ਖਾਤੇ ਵਿਚ ਸਰਕਾਰੀ ਪੈਸੇ ਪਾਏ ਗਏ ਸਨ | ਉਨ੍ਹਾਂ ਦੱਸਿਆ ਕਿ ਉਹਨਾਂ ਦਾ ਖਾਤਾ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਖਾਲੜਾ ਵਿਚ ਹੈ ਅਤੇ ਉਹ 13 ਮਈ ਨੂੰ ਜਦੋਂ ਬੈਂਕ ਵਿਚੋਂ ਪੈਸੇ ਕਢਵਾਉਣ ਆਏ ਤਾਂ ਉਨ੍ਹਾਂ ਅਨੁਸਾਰ ਪੈਸੇ ਵੱਧ ਹੋਣੇ ਚਾਹੀਦੇ ਸਨ, ਪੰ੍ਰਤੂ ਬੈਂਕ ਖਾਤੇ ਵਿਚ ਕਰੀਬ ਡੇਢ ਲੱਖ ਰੁਪਏ ਘੱਟ ਸੀ ਅਤੇ ਜਦੋਂ ਉਨ੍ਹਾਂ ਵਲੋਂ ਇਸ ਦੀ ਡਿਟੇਲ ਕਢਵਾਈ ਗਈ ਤਾਂ ਕੁੱਝ ਆਨਲਾਈਨ ਠੱਗਾਂ ਵਲੋਂ 7 ਮਈ ਤੋਂ ਲੈ ਕੇ 12 ਮਈ ਤੱਕ ਕਰੀਬ ਡੇਢ ਲੱਖ ਰੁਪਏ ਵੱਖ-ਵੱਖ ਟਰਾਂਜੈਕਸ਼ਨਾਂ ਰਾਹੀਂ ਕਢਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਜਿਹੜਾ ਫੋਨ ਨੰਬਰ ਬੈਂਕ ਖਾਤੇ ਨਾਲ ਜੁੜਿਆ ਹੋਇਆ ਹੈ, ਉਸ ਦਾ ਸਿਮ ਜਿਸ ਮੋਬਾਈਲ ਦੇ ਵਿਚ ਚਲਾਉਂਦੇ ਹਨ, ਉਹ ਟੱਚ ਸਕਰੀਨ ਨਹੀਂ ਹੈ, ਜਦੋਂ ਕਿ ਕੀਪੈਡ ਵਾਲਾ ਹੈ | ਉਨ੍ਹਾਂ ਦੱਸਿਆ ਕਿ ਉਹ ਨਾ ਤਾਂ ਨੈਟ ਬੈਂਕਿੰਗ ਚਲਾਉਂਦੇ ਹਨ ਤੇ ਨਾ ਹੀ ਕੋਈ ਯੂ.ਪੀ.ਆਈ. ਦੀ ਵਰਤੋਂ ਕਰਦੇ ਹਨ, ਪ੍ਰੰਤੂ ਫਿਰ ਵੀ ਉਨ੍ਹਾਂ ਨਾਲ ਵੱਡੀ ਠੱਗੀ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਸਾਈਬਰ ਕਰਾਈਮ ਅਤੇ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਹੈ | ਇਸ ਸੰਬੰਧੀ ਪੀ.ਐਨ.ਬੀ. ਸ਼ਾਖਾ ਖਾਲੜਾ ਦੇ ਮੈਨੇਜ਼ਰ ਮੁਕੇਸ਼ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਠੱਗੀ ਸੰਬੰਧੀ ਉਹਨਾਂ ਨੇ ਕਿਸਾਨ ਦਾ ਖਾਤਾ ਫਰੀਜ ਕਰ ਦਿੱਤਾ ਹੈ ਅਤੇ ਬੈਂਕ ਦੀ ਕੇਅਰ ਹੈਲਥ ਅਤੇ ਸਾਈਬਰ ਕਰਾਈਮ 'ਤੇ ਈ-ਮੇਲ ਕਰ ਦਿੱਤੀ ਹੈ | ਪੀੜਤ ਕਿਸਾਨ ਨੇ ਪ੍ਰਸ਼ਾਸਨ ਕੋਲ ਗਹਾਰ ਲਗਾਈ ਹੈ ਕਿ ਠੱਗਾਂ ਵਿਰੁੱਧ ਠੋਸ ਕਾਰਵਾਈ ਕਰਦਿਆਂ ਉਸ ਦੇ ਪੈਸੇ ਵਾਪਸ ਦਿਵਾਏ ਜਾਣ |

ਪਿਛਲੀ ਖ਼ਬਰ ਪਿੰਡ ਮਾਣੋਚਾਹਲ ਵਿਖੇ ਕਿਸਾਨ ਸਭਾ ਨੇ ਸਾੜਿਆ ਭਾਜਪਾ ਦਾ ਪੁਤਲਾ <br/> ਅਗਲੀ ਖ਼ਬਰ ਜ਼ਿਲ੍ਹਾ ਤਰਨ ਤਾਰਨ 'ਚ ਮੋਡੀਫਾਈਡ ਵਾਹਨਾਂ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।