11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਗਰ ਕੌਂਸਲ ਪੱਟੀ ਅਧੀਨ ਆਉਂਦੇ ਸ਼ਹਿਰੀ ਏਰੀਏ 'ਚ ਜਨਗਣਨਾ ਸੰਬੰਧੀ ਟ੍ਰੇਨਿੰਗ ਸ਼ੁਰੂ- ਧਰਮਪਾਲ ਸਿੰਘ ਈ.ਓ. <br/>

ਅਜੀਤ ਡੈਸਕ 19-04-2026
ਪੱਟੀ, 18 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨਗਰ ਕੌਂਸਲ ਪੱਟੀ ਅਧੀਨ ਆਉਂਦੇ ਸ਼ਹਿਰੀ ਏਰੀਏ ਵਿਚ ਜਨਗਣਨਾ ਸੰਬੰਧੀ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਸੈਂਸਜ ਵਿਭਾਗ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਹੇਠ ਲਗਾਈਆਂ ਗਈਆਂ ਹਨ | ਜਨਗਣਨਾ ਦੀ ਡਿਊਟੀ ਲਈ ਲਗਾਏ ਗਏ ਸਟਾਫ ਦੀ ਟਰੇਨਿੰਗ ਦਾ ਪਹਿਲਾ ਬੈਚ ਮਿਤੀ 20 ਅਪ੍ਰੈਲ 2026 ਤੋਂ 22 ਅਪ੍ਰੈਲ ਤੱਕ ਅਤੇ ਦੂਸਰਾ ਬੈਚ 27 ਅਪ੍ਰੈਲ ਤੋਂ 29 ਅਪ੍ਰੈਲ ਤੱਕ ਕਚਹਿਰੀ ਰੋਡ ਸਕੂਲ ਆਫ ਐਮੀਨੈਂਸ ਵਿਚ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਦਫਤਰ ਵਲੋਂ ਡਿਊਟੀਆਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ | ਇਸ ਵਿਚ 83 ਗਿਣਤੀਕਾਰ ਅਤੇ 14 ਸੁਪਰਵਾਈਜਰ ਭਾਗ ਲੈਣਗੇ | ਇੱਥੇ ਇਹ ਜਿਕਰਯੋਗ ਹੈ ਕਿ ਜਨਗਣਨਾ ਦੇ ਇਤਿਹਾਸ ਵਿਚ ਪਹਿਲੀ ਵਾਰ ਸਵੈ ਗਿਣਤੀ ਕਰਵਾਈ ਜਾ ਰਹੀ ਹੈ | ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਲੋਕ ਮਿਤੀ 15 ਅਪ੍ਰਐਲ ਤੋਂ 13 ਜੂਨ 2026 ਤੱਕ ਕਿਸੇ ਕੰਮ ਕਾਰ ਕਰਕੇ/ਡਿਊਟੀ ਦੌਰਾਨ ਘਰ ਵਿਚ ਨਹੀਂ ਮਿਲ ਸਕਦੇ ਉਹ ਆਪਣੀ ਖੁਦ ਜਨਗਣਨਾ ਗਿਣਤੀ ਆਨਲਾਈਨ ਮਿਤੀ 30 ਅਪ੍ਰੈਲ ਤੋਂ 14 ਮਈ ਤੱਕ ਕਰ ਸਕਦੇ ਹਨ | ਇਹ ਜਾਣਕਾਰੀ ਧਰਮਪਾਲ ਸਿੰਘ ਸੈਂਸਜ ਚਾਰਜ ਅਫਸਰ-ਕਮ-ਕਾਰਜ ਸਾਧਕ ਅਫਸਰ ਨਗਰ ਕੌਂਸਲ ਪੱਟੀ ਅਤੇ ਜੁਗਰਾਜ ਸਿੰਘ, ਵਧੀਕ ਸੈਂਸਜ ਚਾਰਜ ਅਫਸਰ ਨਗਰ ਕੌਂਸਲ ਪੱਟੀ ਵਲੋਂ ਦਿੱਤੀ ਗਈ ਹੈ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੀ ਨਜ਼ਰਬੰਦੀ ਜਾਰੀ ਰੱਖਣੀ ਲੋਕਾਂ ਦੇ ਹੱਕਾਂ ਦਾ ਘਾਣ ਹੈ-ਭਾਈ ਕਲਦਮਨ ਰੂਪ ਸਿੰਘ <br/> ਅਗਲੀ ਖ਼ਬਰ ਮਾਝਾ ਕਾਲਜ ਦੇ ਨੈਤਿਕ ਸਿੱਖਿਆ ਇਮਤਿਹਾਨ ਦੇ ਨਤੀਜੇ ਰਹੇ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।