11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਆਈ.ਸੀ.ਟੀ. ਕੰਪਿਊਟਰ ਲੈਬ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਲਈ ਲਾਹੇਵੰਦ ਸਾਬਿਤ ਹੋਵੇਗੀ-ਭਾਟੀਆ

ਅਜੀਤ ਡੈਸਕ 19-04-2026
ਖਾਲੜਾ, 18 ਅਪ੍ਰੈਲ (ਜੱਜਪਾਲ ਸਿੰਘ ਜੱਜ)-ਪੰਜਾਬ ਸਰਕਾਰ ਵਲੋਂ ਸੂਬੇ 'ਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ 'ਸਿੱਖਿਆ ਕ੍ਰਾਂਤੀ' ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ ਵਿਖੇ ਨਵੀਂ ਤਿਆਰ ਕੀਤੀ ਗਈ ਆਈ.ਸੀ.ਟੀ ਲੈਬ ਦਾ ਉਦਘਾਟਨ ਕੀਤਾ ਗਿਆ | ਇਸ ਲੈਬ ਦਾ ਉਦਘਾਟਨ ਸਕੂਲ ਕਮੇਟੀ ਦੇ ਚੇਅਰਪਰਸਨ ਕੁਲਜੀਤ ਕੋਰ ਭਾਟੀਆ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਚੇਅਰਪਰਸਨ ਕੁਲਜੀਤ ਕੌਰ ਭਾਟੀਆ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੰਪਿਊਟਰ ਯੁੱਗ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਸਕੂਲਾਂ ਅੰਦਰ ਵਿਸ਼ੇਸ਼ ਕਮਰੇ ਬਣਾਕੇ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੂਲਤ ਮਹੱਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਾਣਕਾਰੀ ਅਤੇ ਸੂਚਨਾ ਤਕਨਾਲੋਜੀ ਪ੍ਰਦਾਨ ਕਰਨ ਵਾਲੀ ਆਈ.ਸੀ.ਟੀ. ਲੈਬ ਲਈ ਸਰਕਾਰ ਵਲੋਂ 13 ਨਵੇਂ ਕੰਪਿਊਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਲੜਾ (ਲੜਕੇ) ਲਈ ਭੇਜੇ ਗਏ ਹਨ | ਪਿ੍ੰਸੀਪਲ ਹਿਤੇਸ਼ਵਰਪਾਲ ਸ਼ਰਮਾ ਨੇ ਕਿਹਾ ਕਿ ਆਈ.ਸੀ.ਟੀ. ਲੈਬ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ, ਜਾਣਕਰ ਬਣਾਉਣ ਅਤੇ ਸਾਖਰ ਬਣਾਉਣ ਦਾ ਇਕ ਅਹਿਮ ਪਲੇਟਫਾਰਮ ਹੈ | ਇਸ ਮੌਕੇ ਸੰਦੀਪ ਧਵਨ, ਪ੍ਰਦੀਪ ਕੁਮਾਰ ਧਵਨ, ਅਕਾਸ਼ਦੀਪ ਸਿੰਘ, ਰਾਕੇਸ਼ ਕੁਮਾਰ, ਰਜੇਸ਼ ਕੁਮਾਰ, ਸ੍ਰੀਮਤੀ ਰਣਜੀਤ ਕੌਰ, ਬਲਜੀਤ ਸਿੰਘ, ਰਮਨ ਸ਼ਰਮਾ, ਸੁਖਪਾਲ ਸਿੰਘ, ਪ੍ਰਦੀਪ, ਗੁਰਸੇਵਕ ਸਿੰਘ, ਬਲਜੀਤ ਸਿੰਘ, ਮਹਾਂਬੀਰ ਸਿੰਘ, ਕੁਲਦੀਪ ਸਿੰਘ, ਜਸਵੰਤ ਸਿੰਘ, ਕੁਲਜੀਤ ਸਿੰਘ, ਪ੍ਰਮਜੀਤ ਕੌਰ ਕਮੇਟੀ ਮੈਂਬਰ, ਕੰਵਲਜੀਤ ਕੌਰ ਕਮੇਟੀ ਮੈਂਬਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਪੰਚਾਇਤ ਭਿਖੀਵਿੰਡ ਦੀਆਂ ਚੋਣਾਂ ਸੰਬੰਧੀ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।