11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

8ਸ਼੍ਰੋਮਣੀ ਅਕਾਲੀ ਦਲ ਦੀ ਹੋਈ ਇਕੱਤਰਤਾ ਦੌਰਾਨ ਲਿਆ ਫ਼ੈਸਲਾ <br/> ਜਥੇਦਾਰ ਪੱਖੋਕੇ ਦੀ ਅਗਵਾਈ 'ਚ ਅਕਾਲੀ ਵਰਕਰ ਇਕੱਠੇ ਹੋ ਕੇ ਕੰਮ ਕਰਨਗੇ-ਜਹਾਂਗੀਰ <br/>

ਅਜੀਤ ਡੈਸਕ 18-04-2026
ਤਰਨ ਤਾਰਨ, 17 ਅਪ੍ਰੈਲ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੀ ਸੀਨੀਅਰ ਲੀਡਰਸ਼ਿਪ ਵਲੋਂ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ ਸੀ | ਮੀਟਿੰਗ ਦੌਰਾਨ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮੀਤ ਪ੍ਰਧਾਨ ਦਲਬੀਰ ਸਿੰਘ ਜਹਾਂਗੀਰ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਰੇ ਹੀ ਸੀਨੀਅਰ ਆਗੂਆਂ ਨੇ ਇਕੱਤਰਤਾ ਵਿਚ ਇਹ ਫੈਸਲਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲ੍ਹਾ ਲਈ ਹਲਕਾ ਖਡੂਰ ਸਾਹਿਬ ਦੀ ਸੀਨੀਅਰ ਲੀਡਰਸ਼ਿਪ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਦੀ ਅਗਵਾਈ ਹੇਠ ਸਾਰੇ ਵਰਕਰ ਇਕੱਠੇ ਹੋ ਕੇ ਕੰਮ ਕਰਨਗੇ | ਜਿਸ ਤੋਂ ਬਾਅਦ ਹਲਕੇ ਦੇ ਵਰਕਰਾਂ ਨੇ ਇਸ ਇਕੱਤਰਤਾ ਨੂੰ ਦੇਖਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਹੈ | ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸਮੂਹ ਬਲਾਕ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਸੀਨੀਅਰ ਆਗੂਆਂ ਨੇ ਖੁਸ਼ੀ ਜ਼ਾਹਿਰ ਕੀਤੀ | ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਜਗੀਰ ਕੌਰ ਮਾਨੋਚਾਹਲ, ਪ੍ਰੇਮ ਸਿੰਘ ਪੰਨੂ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗਿਆਂਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਨਾਮ ਸਿੰਘ ਭੂਰੇ ਜਨਰਲ ਸਕੱਤਰ ਯੂਥ ਅਕਾਲੀ ਦਲ, ਕੁਲਦੀਪ ਸਿੰਘ ਲਾਹੌਰੀਆ ਜਨਰਲ ਸਕੱਤਰ ਯੂਥ ਅਕਾਲੀ ਦਲ, ਬਲਦੇਵ ਸਿੰਘ ਚੇਅਰਮੈਨ ਪੰਡੋਰੀ ਗੋਲ਼ਾ, ਮੋਹਨ ਸਿੰਘ ਬ੍ਰਹਮਪੁਰਾ ਸਾਬਕਾ ਬਲਾਕ ਸੰਮਤੀ ਮੈਂਬਰ, ਸੁਰਿੰਦਰ ਸਿੰਘ ਸ਼ਿੰਦਾ ਬਲਾਕ ਸੰਮਤੀ ਮੈਂਬਰ ਜ਼ੋਨ ਫਤਿਆਬਾਦ, ਨਵਪ੍ਰੀਤ ਕੌਰ ਸੁਪਤਨੀ ਹਰਮੀਤ ਸਿੰਘ ਜ਼ੋਨ ਕੱਲ੍ਹਾ,ਦਲਜੀਤ ਸਿੰਘ ਜੋਨ ਪੱਖੋਕੇ, ਰਣਜੀਤ ਕੌਰ ਸੁਪਤਨੀ ਸਰਬਜੀਤ ਸਿੰਘ ਜ਼ੋਨ ਬਾਣੀਆਂ, ਰਾਜਵਿੰਦਰ ਕੌਰ ਜ਼ੋਨ ਮਾਨੋਚਾਹਲ ਕਲਾਂ, ਕਸ਼ਮੀਰ ਸਿੰਘ ਜ਼ੋਨ ਭੈਲ ਢਾਏ ਵਾਲਾ, ਨਿੰਦਰ ਕੌਰ ਜ਼ੋਨ ਤੁੜ, ਗੁਲਵਿੰਦਰ ਸਿੰਘ ਜ਼ੋਨ ਗਿੱਲ ਵੜੈਚ, ਜਸਬੀਰ ਕੌਰ ਸੁਪਤਨੀ ਪਰਮਜੀਤ ਸਿੰਘ ਬਾਠ ਜ਼ੋਨ ਬਾਠ ਕਲਾਂ, ਨਿੰਦਰ ਕੌਰ ਸੁਪਤਨੀ ਜੋਗਿੰਦਰ ਸਿੰਘ ਸਰਪੰਚ ਜ਼ੋਨ ਤੁੜ, ਰਾਜ ਕੌਰ ਸੁਪਤਨੀ ਗੁਰਦੀਪ ਸਿੰਘ ਜੋਨ ਮੁੰਡਾਪਿੰਡ, ਦਲੇਰ ਸਿੰਘ ਕਰਮੂਵਾਲਾ ਜੋਨ ਰੱਤੋਕੇ, ਜਸਬੀਰ ਕੌਰ ਜ਼ੋਨ ਥੇਹ ਬ੍ਰਾਹਮਣਾ, ਮਨਜੀਤ ਕੌਰ ਬਾਕੀਪੁਰ ਜ਼ੋਨ ਡਾਲੇਕੇ, ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਜਥੇਦਾਰ ਸਿਕੰਦਰ ਸਿੰਘ ਮੁਰਾਦਪੁਰਾ, ਸਾਬਕਾ ਸਰਪੰਚ ਜਸਵੰਤ ਸਿੰਘ ਜੱਟਾ ਬਲਾਕ ਸੰਮਤੀ ਮੈਂਬਰ, ਪਿਆਰਾ ਸਿੰਘ ਦੁੱਗਲ ਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਜੀਤ ਸਿੰਘ ਬਾਠ ਬਲਾਕ ਸੰਮਤੀ ਮੈਂਬਰ, ਸੁਖਜਿੰਦਰ ਸਿੰਘ ਲਾਡੀ ਸਾਬਕਾ ਬਲਾਕ ਸੰਮਤੀ ਮੈਂਬਰ, ਤਜਿੰਦਰ ਸਿੰਘ ਪਿ੍ੰਸ ਸਾਬਕਾ ਬਲਾਕ ਸੰਮਤੀ ਮੈਂਬਰ ਆਦਿ ਆਗੂ ਸ਼ਾਮਿਲ ਹਨ |

ਪਿਛਲੀ ਖ਼ਬਰ ਜਥੇਦਾਰ ਪੱਖੋਕੇ ਦੀ ਅਗਵਾਈ 'ਚ ਅਕਾਲੀ ਵਰਕਰ ਇਕੱਠੇ ਹੋ ਕੇ ਕੰਮ ਕਰਨਗੇ-ਜਹਾਂਗੀਰ <br/> ਅਗਲੀ ਖ਼ਬਰ ਸਾਲਾਨਾ ਪ੍ਰੀਖਿਆ 'ਚ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।