13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁਹੱਲਾ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ ਵਿਖੇ ਸੁਖਮਨੀ ਸਾਹਿਬ ਜਾਪ ਕਰਵਾਏ

ਕੀਰਤਨ ਕਰਦਾ ਹੋਇਆ ਜਥਾ, ਕੈਂਪ ਦੇ ਉਦਘਾਟਨ ਦੌਰਾਨ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਨਰਲ ਸਕੱਤਰ ਕੁਲਦੀਪ ਸਿੰਘ ਲਹੌਰੀਆ, ਚੇਅ. ਗੁਰਨਾਮ ਸਿੰਘ ਲਾਡੀ ਅਤੇ ਹੋਰ | ਤਸਵੀਰ: ਅਟਵਾਲ <br/> 18-04-2026
ਗੋਇੰਦਵਾਲ ਸਾਹਿਬ, 17 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਹੱਲਾ ਨਿੰਮ ਵਾਲੀ ਘਾਟੀ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ | ਇਸ ਮੌਕੇ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਬੱਚਿਆਂ ਵਲੋਂ ਕੀਰਤਨ ਕੀਤਾ ਗਿਆ, ਅਰਦਾਸ ਕਰਨ ਉਪਰੰਤ ਗੁਰੂ ਅਮਰਦਾਸ ਡਾਇਗਨੋਸਟਿਕ ਸੈਂਟਰ ਵਲੋਂ ਬਹੁਤ ਹੀ ਘੱਟ ਰੇਟ ਖੂਨ ਟੈਸਟ ਕਰਨ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਲਹੋਰੀਆ ਨੇ ਕੀਤਾ | ਇਲਾਕੇ ਭਰ 'ਚੋਂ ਆਏ ਮਰੀਜ਼ਾਂ ਨੇ ਆਪਣੇ ਖੂਨ ਦੇ ਟੈਸਟ ਕਰਵਾਏ | ਸਮੂਹ ਸੰਗਤਾਂ ਤੇ ਆਏ ਹੋਏ ਮਰੀਜ਼ਾਂ ਦੇ ਲਈ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਗੁਰੂ ਅਮਰਦਾਸ ਡਾਇਗਨੋਸਟਿਕ ਸੈਂਟਰ ਦੇ ਮਾਲਕ ਭਾਈ ਜਸਪਾਲ ਸਿੰਘ, ਰਾਜਪਾਲ ਰਾਹੁਲ ਰਾਜਵਿੰਦਰ ਕੌਰ ਨੇ ਆਏ ਹੋਏ ਪਤਵੰਤਿਆਂ ਅਤੇ ਸਮੂੰਹ ਸਾਧ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਏ.ਐਸ.ਆਈ. ਮੋਹਨ ਸਿਘ, ਸੁਖਬੀਰ ਸਿੰਘ ਲੋਧੀ, ਚੇਅ. ਗੁਰਨਾਮ ਸਿੰਘ ਲਾਡੀ, ਵਰਿੰਦਰ ਸਿੰਘ ਜੋਤੀ, ਸਾਬਕਾ ਮੈਨੇਜ਼ਰ ਦਵਿੰਦਰ ਸਿੰਘ, ਸਾਬਕਾ ਮੈਂਬਰ ਸ਼ਾਮ ਸਿੰਘ, ਪ੍ਰਤਾਪ ਸਿੰਘ ਪੰਜਾਬੀ, ਹਰਦੇਵ ਸਿੰਘ, ਬਲਜੀਤ ਸਿੰਘ ਬਿੱਟੂ, ਰਣਜੀਤ ਕੌਰ, ਦਲਜੀਤ ਸਿੰਘ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 66 ਕੇ.ਵੀ. ਸਬ ਸਟੇਸ਼ਨ ਨਾਗੋਕੇ ਮੋੜ ਤੋਂ ਚੱਲਦੇ ਅਰਬਨ ਫੀਡਰਾਂ ਦੇ ਪਿਛਲੇ ਕੁਝ ਦਿਨਾਂ ਤੋਂ ਲੱਗਦੇ ਲੰਮੇ-ਲੰਮੇ ਕੱਟ ਕਾਰ... ਅਗਲੀ ਖ਼ਬਰ ਗੁਰਦੁਆਰਾ ਪ੍ਰਬੰਧਕਾਂ ਨੇ ਬੈਂਕ ਮੈਨੇਜਰ ਗਗਨਦੀਪ ਸਿੰਘ ਚੌਹਾਨ ਨੂੰ ਸਨਮਾਨਿਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।