30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੌਂਸਲਰ ਸਰਬਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ <br/>

ਅਜੀਤ ਡੈਸਕ 14-04-2026
ਭਿੱਖੀਵਿੰਡ, 13 ਅਪ੍ਰੈਲ (ਬੌਬੀ)-ਆਮ ਆਦਮੀ ਪਾਰਟੀ ਨੂੰ ਭਿੱਖੀਵਿੰਡ ਵਿਖੇ ਉਸ ਸਮੇਂ ਝਟਕਾ ਲੱਗਾ, ਜਦ ਭਿੱਖੀਵਿੰਡ ਦੇ ਵਾਰਡ ਨੰਬਰ 11 ਤੋਂ ਕੌਂਸਲਰ ਸਰਬਜੀਤ ਸਿੰਘ ਆਪਣੇ ਸਾਥੀਆਂ ਸਮੇਤ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਲੋਕਾਂ ਦੇ ਵੱਡੇ ਇਕੱਠ ਵਿਚ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਸਿਰੋਪਾਓ ਭੇਟ ਕਰਕੇ ਅਕਾਲੀ ਦਲ 'ਚ ਜੀ ਆਇਆਂ ਆਖਿਆ | ਇਸ ਮੌਕੇ ਪ੍ਰੋ. ਵਲਟੋਹਾ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ | ਇਸ ਗੱਲ ਨੂੰ ਹੁਣ ਪੰਜਾਬ ਤੇ ਖਾਸ ਕਰ ਹਲਕਾ ਖੇਮਕਰਨ ਦੇ ਲੋਕ ਸਮਝ ਚੁੱਕੇ ਹਨ, ਜਿਸ ਕਰਕੇ ਵੱਡੀ ਗਿਣਤੀ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਚਾਹੁੰਦੇ ਹਨ ਅਤੇ ਜੁੜ ਰਹੇ ਹਨ | ਇਸ ਮੌਕੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਭਿੱਖੀਵਿੰਡ ਅੱਡੇ 'ਚ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਮਜ਼ਬੂਤ ਹੈ ਤੇ ਆਉਂਦੀਆਂ ਚੋਣਾਂ ਵਿਚ ਵੱਡੀਆਂ ਵੋਟਾਂ ਦੇ ਅੰਤਰ ਨਾਲ ਭਿੱਖੀਵਿੰਡ ਵਿਚੋਂ ਅਕਾਲੀ ਦਲ ਨੂੰ ਜਿਤਾਇਆ ਜਾਵੇਗਾ, ਕਿਉਂਕਿ ਪੂਰੇ ਵਰਕਰ ਮਿਹਨਤ ਕਰ ਰਹੇ ਹਨ ਤੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਨਾਲ ਜੋੜ ਰਹੇ ਹਨ |

ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਦਾ ਅੱਠਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਪੱਟੀ ਹਲਕੇ ਦੇ ਪਿੰਡ ਪਨਗੋਟਾ ਤੋਂ ਹਰਮਨ ਪਨਗੋਟਾ ਅਨੇਕਾਂ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।