29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੇ ਨਾਲ ਸਖ਼ਤ ਨੀਅਤ ਵੀ ਜ਼ਰੂਰੀ-ਭਰੋਵਾਲ <br/>

ਅਜੀਤ ਡੈਸਕ 14-04-2026
ਤਰਨ ਤਾਰਨ, 13 ਅਪ੍ਰੈਲ (ਹਰਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੇ ਅੱਜ ਦੇ ਇਜਲਾਸ ਦੌਰਾਨ ਪੇਸ਼ ਕੀਤਾ ਗਿਆ 'ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026' ਸੰਬੰਧੀ ਪ੍ਰਤੀਕਿ੍ਆ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਸਾਥੀਆਂ ਸਮੇਤ ਕਿਹਾ ਕਿ ਬੇਅਦਬੀ ਦੇ ਮਾਮਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਹਨ, ਇਸ ਲਈ ਇਸ ਤਰ੍ਹਾਂ ਦੇ ਕਾਨੂੰਨੀ ਕਦਮ ਪਹਿਲਾਂ ਲਿਆਂਦੇ ਜਾਣੇ ਚਾਹੀਦੇ ਸਨ, ਪਰ ਹੁਣ ਲੈ ਆਂਦਾ, ਇਹ ਵੀ ਸਵਾਗਤਯੋਗ ਹੈ | ਭਰੋਵਾਲ ਨੇ ਜ਼ੋਰ ਦਿੱਤਾ ਕਿ ਬੇਅਦਬੀ ਰੋਕਣ ਲਈ ਸਿਰਫ ਸਖ਼ਤ ਕਾਨੂੰਨ ਹੀ ਨਹੀਂ, ਸਗੋਂ ਸਖ਼ਤ ਨੀਅਤ ਸਭ ਤੋਂ ਵੱਧ ਜ਼ਰੂਰੀ ਹੈ | ਭਰੋਵਾਲ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਵਾਪਰੀਆਂ ਘਟਨਾਵਾਂ ਕਾਰਨ ਲੋਕਾਂ ਦਾ ਵਿਸ਼ਵਾਸ ਹਿਲਿਆ ਹੈ, ਜਿਸਨੂੰ ਮੁੜ ਬਣਾਉਣਾ ਸਭ ਤੋਂ ਵੱਡੀ ਚੁਣੌਤੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਤਦ ਹੀ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ ਜਦੋਂ ਉਹ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਲਾਗੂ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਮਿਲੇ | ਭਰੋਵਾਲ ਇਹ ਵੀ ਕਿਹਾ ਕਿ ਬਿੱਲ ਦੇ ਕੁਝ ਪ੍ਰਾਵਧਾਨਾਂ 'ਤੇ ਸਵਾਲ ਉਠ ਰਹੇ ਹਨ, ਇਸ ਲਈ ਹੋਰ ਸਪੱਸ਼ਟਤਾ ਅਤੇ ਸਖ਼ਤੀ ਦੀ ਲੋੜ ਹੈ, ਤਾਂ ਜੋ ਇਹ ਕਾਨੂੰਨ ਅਸਲ ਮਕਸਦ ਨੂੰ ਪੂਰਾ ਕਰ ਸਕੇ | ਉਨ੍ਹਾਂ ਜ਼ੋਰ ਦਿੱਤਾ ਕਿ ਇਹ ਮਸਲਾ ਰਾਜਨੀਤੀ ਤੋਂ ਉੱਪਰ ਹੈ ਅਤੇ ਸਾਰਿਆਂ ਨੂੰ ਮਿਲ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਟੀਟੂ, ਅਮਰਜੀਤ ਸਿੰਘ ਭਰੋਵਾਲ, ਤਰਸੇਮ ਸਿੰਘ ਛਾਪੜੀ, ਗੁਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਲੋਂ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ <br/> ਅਗਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਏ ਵਿਕਾਸ ਕਾਰਜਾਂ ਤੇ ਮਿਲੀਆਂ ਸਹੂਲਤਾਂ ਨੂੰ ਲੋਕ ਯਾਦ ਕਰ ਰਹੇ-ਕੰਚਨਪ੍ਰੀਤ ਕੌਰ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।