08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਿੰਡ ਇਕਾਈ ਸਰਹਾਲੀ ਖੁਰਦ ਤੋਂ ਅੰਗਰੇਜ਼ ਸਿੰਘ ਪ੍ਰਧਾਨ ਅਤੇ ਸੁਖਚੈਨ ਸਿੰਘ ਬਣੇ ਜਨਰਲ ਸਕੱਤਰ-ਕਿਰਤੀ ਕਿਸਾਨ ਯੂਨੀਅਨ <br/>

ਅਜੀਤ ਡੈਸਕ 10-04-2026
ਤਰਨ ਤਾਰਨ, 9 ਅਪ੍ਰੈਲ (ਪਰਮਜੀਤ ਜੋਸ਼ੀ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਪਿੰਡ ਸਰਹਾਲੀ ਖੁਰਦ ਵਿਖੇ ਇਕੱਠ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਫੈਸਲੇ ਅਨੁਸਾਰ ਨਵੀਂ ਮੈਂਬਰਸ਼ਿਪ ਕਰਕੇ ਨਵੇਂ ਸਿਰੇ ਤੋਂ ਪਿੰਡ ਇਕਾਈਆਂ ਦਾ ਗਠਨ ਕਰਨ ਦਾ ਜੋ ਸਿਲਸਿਲਾ ਚਲ ਰਿਹਾ ਹੈ, ਉਸੇ ਤਹਿਤ ਪਿੰਡ ਸਰਹਾਲੀ ਖੁਰਦ ਜ਼ਿਲ੍ਹਾ ਤਰਨ ਤਾਰਨ 'ਚ ਮੈਂਬਰਾਂ ਦਾ ਇਕੱਠ ਕਰਕੇ ਇਕਾਈ ਦਾ ਗਠਨ ਕੀਤਾ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂੰ ਤੇ ਗੁਰਪ੍ਰਤਾਪ ਸਿੰਘ ਨੇ ਕਿਹਾ ਕਿਰਤੀ ਕਿਸਾਨ ਯੂਨੀਅਨ, ਪੰਜਾਬ ਦੀਆਂ ਮੰਗਾਂ ਜਿਨ੍ਹਾਂ 'ਚ ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬ ਦੀ ਖੇਤੀ ਨੀਤੀ ਤਿਆਰ ਕਰਨਾ, ਹਰ ਘਰ ਪੀਣ ਵਾਲਾ ਪਾਣੀ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪੁੱਜਦਾ ਕਰਨਾ ਅਤੇ ਪੰਜਾਬ ਦੇ ਪਾਣੀਆਂ ਦਾ ਰਿਪੇਰੀਅਨ ਸਿਧਾਂਤਾਂ ਅਨੁਸਾਰ ਫ਼ੈਸਲਾ ਕਰਨਾ ਅਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਬਿੱਲ 2025, ਬੀਜ ਸੋਧ ਬਿੱਲ ਅਤੇ ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤੇ ਆਦਿ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ | ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਚੱਲ ਰਹੇ ਸੰਘਰਸ਼ ਵਿਚ ਕਿਰਤੀ ਕਿਸਾਨ ਯੂਨੀਅਨ ਅੱਗੇ ਹੋਕੇ ਸੰਘਰਸ਼ ਵਿਚ ਸ਼ਾਮਿਲ ਹੋਵੇਗੀ | 10 ਅਪ੍ਰੈਲ ਦੀ ਖੰਡ ਮਿੱਲ ਸੇਰੋਂ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਦੀ ਜ਼ਿਲ੍ਹਾ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਡੱਟ ਕੇ ਸ਼ਮੂਲੀਅਤ ਕਰੇਗੀ | ਇਸ ਮੌਕੇ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਅਨੁਸਾਰ ਪ੍ਰਧਾਨ ਵਜੋਂ ਅੰਗਰੇਜ਼ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ, ਨਾਜਰ ਸਿੰਘ, ਜਰਨਲ ਸਕੱਤਰ ਸੁਖਚੈਨ ਸਿੰਘ, ਖਜਾਨਚੀ ਤਰਸੇਮ ਸਿੰਘ ਫੌਜੀ ਅਤੇ ਸੁਖਦੇਵ ਸਿੰਘ ਮੈਂਬਰ, ਜਥੇਬੰਦਕ ਸਕੱਤਰ ਪੂਰਨ ਸਿੰਘ ਗਿੱਲ, ਪ੍ਰੈਸ ਸਕੱਤਰ ਤਰਸੇਮ ਸਿੰਘ ਚੁਣੇ ਗਏ | ਇਸ ਤੋਂ ਇਲਾਵਾ ਇਕ 17 ਮੈਂਬਰੀ ਕਮੇਟੀ ਚੁਣੀ ਗਈ, ਜਿਸ ਵਿਚ ਮਨਜਿੰਦਰ ਸਿੰਘ ਵੈਦ, ਤਾਰਾ ਸਿੰਘ, ਮੁਖਤਾਰ ਸਿੰਘ, ਜਸਬੀਰ ਸਿੰਘ ਭਿੱਟੋ, ਗੁਰਵਿੰਦਰ ਸਿੰਘ ਗਿੰਦਰ, ਗੁਰਮੁਖ ਸਿੰਘ, ਨਿੰਦਰ ਸਿੰਘ, ਹਰਦੇਵ ਸਿੰਘ, ਦਵਿੰਦਰ ਸਿੰਘ ਬੂਰਾ, ਭਾਗ ਸਿੰਘ ਦੁਬਈ, ਮੋਹਨ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ ਗੁਰੂ, ਪੂਰਨ ਸਿੰਘ ਗਿੱਲ, ਸਤਨਾਮ ਸਿੰਘ, ਨਿਰੰਕਾਰ ਸਿੰਘ ਅਤੇ ਕਸ਼ਮੀਰ ਸਿੰਘ ਆਦਿ ਕਾਰਜਕਾਰੀ ਮੈਂਬਰ ਚੁਣੇ ਗਏ |

ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਰਾਲੀ ਸਾੜਨ ਘਟਾਉਣ ਦੀ ਪਹਿਲ ਲਈ ਮਿਲਿਆ ਸਕੋਚ ਸਿਲਵਰ ਐਵਾਰਡ 2025 <br/> ਅਗਲੀ ਖ਼ਬਰ ਪਿੰਡ ਸ਼ੇਖਚੱਕ 'ਚ ਬ੍ਰਹਮਪੁਰਾ ਵਲੋਂ ਅਕਾਲੀ ਵਰਕਰ ਮਿਲਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।