13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੋਰਟ ਕੰਪਲੈਕਸ 'ਚੋਂ ਏ.ਸੀ. ਦੀਆਂ ਤਾਰਾਂ ਚੋਰੀ

ਅਜੀਤ ਡੈਸਕ 04-04-2026
ਤਰਨ ਤਾਰਨ, 3 ਅਪ੍ਰੈਲ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਕੋਰਟ ਕੰਪਲੈਕਸ ਪਿੱਦੀ ਤਰਨ ਤਾਰਨ ਵਿਚ ਲੱਗੇ ਏ.ਸੀ. ਦੀਆਂ ਕਾਪਰ ਅਤੇ ਸਿਲਵਰ ਦੀਆਂ ਤਾਰਾਂ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਨ ਦੇ ਮਾਮਲੇ 'ਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਖਾਰਤਿਕ ਵਰਮਾਨੀ ਐੱਸ.ਡੀ.ਓ. ਵਾਟਰ ਐਂਡ ਸੈਨੀਟੇਸ਼ਨ ਤਰਨ ਤਾਰਨ ਵਲੋਂ ਲਿਖਤੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਇਕ ਪੱਤਰ ਅਦਾਲਤ ਅਮਨਦੀਪ ਸਿੰਘ ਏ.ਸੀ.ਜੇ.ਐੱਮ. ਤਾਰਨ ਤਾਰਨ ਦੀ ਅਦਾਲਤ ਵਲੋਂ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਰਟ ਕੰਪਲੈਕਸ ਵਿਚ ਲੱਗੀਆਂ ਏ.ਸੀ.ਦੀਆਂ ਕਾਪਰ ਅਤੇ ਸਿਲਵਰ ਤਾਰਾਂ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ | ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪਿਸਟਲਾਂ ਅਤੇ ਹੈਰੋਇਨ ਸਮੇਤ 6 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਇੰਸ. ਕੰਵਲਜੀਤ ਰਾਏ ਥਾਣਾ ਖੇਮਕਰਨ ਤੇ ਅਵਤਾਰ ਸਿੰਘ ਸੋਨਾ ਥਾਣਾ ਵਲਟੋਹਾ ਦੇ ਐਸ.ਐਚ.ਓ. ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।