24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸ੍ਰੀ ਰਾਮ ਸ਼ਰਣਮ ਵਲੋਂ ਸੁੰਦਰਕਾਂਡ ਦਾ ਯੱਗ ਕਰਵਾਇਆ

ਅਜੀਤ ਡੈਸਕ 01-04-2026
ਅੰਮਿ੍ਤਸਰ, 31 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ੍ਰੀ ਰਾਮ ਸ਼ਰਣਮ ਦੇ ਮੁੱਖ ਸੇਵਕ ਸੁਦੇਸ਼ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸੁੰਦਰਕਾਂਡ ਦਾ ਯੱਗ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਪਵਿੱਤਰ ਜੋਤ ਜਗਾ ਕੇ ਕੀਤੀ, ਜਿਸ 'ਚ ਤਿਲਕ ਰਾਜ ਵਾਲੀਆ, ਇੰਚਾਰਜ ਸੁਦੇਸ਼ ਸ਼ਾਸਤਰੀ ਤੋਂ ਇਲਾਵਾ ਕਪਿਲ ਸੇਠੀ, ਵਿਜੇ ਬਾਂਸਲ, ਵਿਪਿਨ ਢੀਂਗਰਾ, ਡਾ. ਬਲਰਾਮ ਸਪਰਾ, ਭੂਸ਼ਣ ਸਾਹਨੀ, ਯਸ਼ਪਾਲ ਜੈਨ, ਰਾਜੀਵ ਜੈਨ, ਸੰਜੀਵ ਜੈਨ ਅਤੇ ਰਿੰਟੂ ਜੈਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਤਿਲਕ ਰਾਜ ਵਾਲੀਆ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਮਨੁੱਖ ਨੂੰ ਰੋਜ਼ਾਨਾ ਆਪਣੇ ਆਪ ਨੂੰ ਅੰਦਰੋਂ ਦੇਖਣਾ ਚਾਹੀਦਾ ਹੈ ਅਤੇ ਚਿੰਤਨ ਕਰਨਾ ਚਾਹੀਦਾ ਹੈ ਕਿ ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ ਜਾਂ ਨਹੀਂ | ਮਨੁੱਖ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਦਿਨ ਹੋਵੇ ਜਾਂ ਰਾਤ ਹਮੇਸ਼ਾਂ ਪਰਮਾਤਮਾ ਦਾ ਸੱਚੇ ਮਨੋ ਸਿਮਰਨ ਕਰਦਾ ਰਹੇੇ, ਕਿਉਂਕਿ ਇਸਦਾ ਲਾਭ ਹੀ ਹੈ, ਨੁਕਸਾਨ ਕੁਝ ਨਹੀਂ | ਇਸ ਮੌਕੇ ਰਾਜੇਂਦਰ ਪੱਪੂ, ਵਿਜੇ ਵਿਨਾਇਕ, ਰਾਜੇਸ਼ ਭਾਰਦਵਾਜ, ਰਾਜਨ ਅਰੋੜਾ, ਰਾਕੇਸ਼ ਕੁਮਾਰ, ਸੰਤਪਾਲ, ਅਨਿਲ ਸ਼ਰਮਾ, ਹੁਕਮਤ ਰਾਮ, ਯੁੱਧਵੀਰ ਸ਼ਰਮਾ, ਸੁਖਦੇਵ ਰਾਜ, ਤਰਸੇਮ, ਕੁਲਦੀਪ ਸ਼ਰਮਾ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਜਥੇਦਾਰ ਬਾਬਾ ਮੱਖਣ ਸਿੰਘ ਤੇ ਬਾਬਾ ਗੱਜਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ <br/> ਅਗਲੀ ਖ਼ਬਰ ਤੁੜ ਪਿੰਡ 'ਚ ਅਕਾਲੀ ਆਗੂਆਂ ਨਾਲ ਬ੍ਰਹਮਪੁਰਾ ਦੀ ਮੀਟਿੰਗ, ਚੋਣ ਤਿਆਰੀ 'ਤੇ ਜ਼ੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।