ਅੰਮਿ੍ਤਸਰ, 31 ਮਾਰਚ (ਰੇਸ਼ਮ ਸਿੰਘ)-ਅੱਖਾਂ ਦੇ ਪ੍ਰਸਿੱਧ ਹਸਪਤਾਲ ਤੇ ਡਾ. ਰੋਹਿਤ ਓਮ ਪ੍ਰਕਾਸ਼ ਦੀ ਧਰਮਪਤਨੀ ਸ੍ਰੀਮਤੀ ਗੀਤਾਂਜਲੀ ਓਮ ਪ੍ਰਕਾਸ਼ ਨੇ ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ ਹੋਏ ਸੁੰਦਰਤਾ ਮੁਕਾਬਲਿਆਂ 'ਚ ਮਿਸਿਜ਼ ਇੰਟਰਨੈਸ਼ਨਲ ਵਰਲਡ ਕਲਾਸਿਕ 2026 ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਹੈ ਜਿਸ ਦਾ ਅੰਮਿ੍ਤਸਰ ਪੁੱਜਣ 'ਤੇ ਡਾਕਟਰਾਂ, ਸਮਾਜ ਸੇਵੀਆਂ ਤੇ ਹੋਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | 59 ਸਾਲਾ ਸ੍ਰੀਮਤੀ ਗੀਤਾਂਜਲੀ ਨੇ ਆਪਣੇ ਖੁਸ਼ੀ ਦੇ ਪੱਲ ਸਾਂਝੇ ਕਰਦਿਆਂ ਦੱਸਿਆ ਕਿ ਉਸ ਦੀ ਇਹ ਜਿੱਤ ਇਸ ਲਈ ਇਤਿਹਾਸਿਕ ਤੇ ਖਾਸ ਹੈ ਕਿ ਪਹਿਲੀ ਵਾਰ ਭਾਰਤ ਦੀ ਤਰਫੋਂ ਉਸ ਨੇ ਇਹ ਮੁਕਾਬਲਾ ਜਿੱਤਿਆ ਹੈ | ਉਨ੍ਹਾਂ ਦਸਿਆ ਕਿ ਇਸ ਲਈ ਹਰ ਪੜਾਅ ਜਿਵੇਂ ਨਿੱਜੀ ਇੰਟਰਵਿਊ, ਸਵਿਮ ਸੂਟ ਰਾਉੂਾਡ, ਕਾਸਟਿਊਮ ਰਾਊਾਡ, ਈਵਨਿੰਗ ਗਾਊਨ ਰਾਊਾਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਆਪਣੀ ਸ਼ਾਨਦਾਰ ਪ੍ਰਦਰਸ਼ਨ, ਆਤਮ-ਵਿਸ਼ਵਾਸ ਅਤੇ ਮਜ਼ਬੂਤ ਹਾਜ਼ਰੀ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ | ਉਨ੍ਹਾਂ ਨੂੰ ਮਿਸਿਜ਼ ਇਮਪਾਵਰਮੈਂਟ ਤੇ ਮੋਸਟ ਅੇਕਸੋਟਿਕ ਕਾਸਟਿਊਮ ਦਾ ਐਵਾਰਡ ਵੀ ਜਿਤਿਆ | ਉਨ੍ਹਾਂ ਕਿਹਾ ਕਿ ਉਸਦਾ ਸਮਾਜਿਕ ਮਿਸ਼ਨ ਖਾਸ ਤੌਰ 'ਤੇ ਪਿੱਛੜੇ ਵਰਗਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਖੁਦਮੁਖਤਿਆਰ ਬਣਾਉਣ ਅਤੇ ਨੌਜਵਾਨ ਪੀੜ੍ਹੀ ਲਈ ਹੁਨਰ ਆਧਾਰਿਤ ਮੌਕੇ ਪੈਦਾ ਕਰਨ 'ਤੇ ਕੇਂਦਰਿਤ ਹੈ | ਉਨ੍ਹਾਂ ਕਿਹਾ ਕਿ 'ਨਾਕਾਮੀਆਂ ਸਾਨੂੰ ਪਰਿਭਾਸ਼ਿਤ ਨਹੀਂ ਕਰਦੀਆਂ ਬਲਕਿ ਸਾਡੀ ਪ੍ਰਤੀਕਿਰਿਆ ਸਾਨੂੰ ਪਰਿਭਾਸ਼ਿਤ ਕਰਦੀ ਹੈ | ਅਤੇ ਅੱਜ ਕੌਮਾਂਤਰੀ ਮੰਚ 'ਤੇ ਤਾਜ ਸਜਾ ਕੇ ਉਹ ਤਾਕਤ, ਧੀਰਜ ਅਤੇ ਨਵੀਂ ਸ਼ੁਰੂਆਤ ਦੀ ਮਿਸਾਲ ਪੈਦਾ ਕਰਨੀ ਚਾਹੁੰਦੀ ਹੈ |