08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੈਨਸ਼ਨਰਜ ਐਸੋਸੀਏਸ਼ਨ ਸਰਕਲ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ <br/>

ਅਜੀਤ ਡੈਸਕ 07-03-2026
ਤਰਨ ਤਾਰਨ, 6 ਮਾਰਚ (ਪਰਮਜੀਤ ਜੋਸ਼ੀ)-ਪੈਨਸ਼ਨਰਜ ਐਸੋਸੀਏਸ਼ਨ ਸਰਕਲ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨ ਦਫ਼ਤਰ ਤਰਨ ਤਾਰਨ ਵਿਖੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦੀ ਕੀਤੀ ਅਣਦੇਖੀ ਨੂੰ ਵਿਚਾਰਿਆ ਗਿਆ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ 10 ਮਾਰਚ ਚੰਡੀਗੜ੍ਹ ਧਰਨੇ ਲਈ ਵੱਖ-ਵੱਖ ਡਵੀਜ਼ਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਦਾ ਖ਼ਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਸਰਕਲ ਸਕੱਤਰ ਬਲਵਿੰਦਰ ਸਿੰਘ ਪਲਾਸੌਰ, ਹਰਭਜਨ ਸਿੰਘ ਪੱਟੀ, ਅਵਤਾਰ ਸਿੰਘ ਕੈਰੋਂ, ਰਤਨ ਸਿੰਘ ਡਾਲੇਕੇ, ਸਕੱਤਰ ਸਿੰਘ ਭਿੱਖੀਵਿੰਡ, ਕਰਮ ਸਿੰਘ ਪੰਡੋਰੀ, ਅਲਵਿੰਦਰ ਸਿੰਘ ਜੌਹਲ, ਸੋਹਣ ਸਿੰਘ ਰੱਖੜਾ, ਸੁਰਜੀਤ ਸਿੰਘ ਵਰਪਾਲ, ਕੁਲਵੰਤ ਸਿੰਘ ਮੱਲ੍ਹੀ, ਗਿਆਨ ਸਿੰਘ ਜੌਹਲ, ਪ੍ਰਮਿੰਦਰ ਸਿੰਘ, ਗੁਰਬਿੰਦਰ ਸਿੰਘ ਪੰਜਵੜ੍ਹ, ਪਰਮਜੀਤ ਸਿੰਘ, ਬਾਬਾ ਚਰਨਜੀਤ ਸਿੰਘ ਝਬਾਲ, ਹਰਭਜਨ ਸਿੰਘ, ਜੋਧ ਸਿੰਘ, ਦਵਿੰਦਰ ਸਿੰਘ ਜੌਹਲ, ਇੰਦਰਜੀਤ ਸਿੰਘ, ਬਾਵਾ ਸਿੰਘ ਕੋਟ, ਸੁਖਵਿੰਦਰ ਸਿੰਘ ਕੈਰੋਵਾਲ, ਪ੍ਰਗਟ ਸਿੰਘ ਗਿੱਲ, ਸਾਧਾ ਸਿੰਘ ਸਹਾਬਪੁਰ, ਜੀਤ ਸਿੰਘ ਜੋਧਪੁਰ ਹਾਜ਼ਰ ਸਨ ਇਸ ਮੀਟਿੰਗ ਵਿਚ 2.59 ਦੀ ਪੰਜਾਬ ਸਰਕਾਰ ਨੂੰ ਕਰਨ ਦੀ ਮੰਗ ਕੀਤੀ ਤੇ ਪੈਨਸ਼ਨਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਤੇ ਮੈਂਬਰਸ਼ਿਪ ਵਧਾਉਣ ਲਈ ਵੀ ਕਿਹਾ |

ਪਿਛਲੀ ਖ਼ਬਰ ਸਮਾਜ ਸੇਵਕ ਮਾਸਟਰ ਗੁਰਬੀਰ ਸਿੰਘ ਐਮਾ ਦਾ ਦਿਹਾਂਤ <br/> ਅਗਲੀ ਖ਼ਬਰ ਰਾਜਪਾਲ ਦੇ ਭਾਸ਼ਨ ਦਾ ਬਾਈਕਾਟ ਕਰਨ ਨੂੰ ਲੈ ਕੇ 'ਆਪ' ਦੇ ਮੰਤਰੀਆਂ ਵਲੋਂ ਕਾਂਗਰਸ ਦੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।