20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਦਾ ਵੱਡਾ ਇਕੱਠ <br/>

ਅਜੀਤ ਡੈਸਕ 22-02-2026
ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਬੀਬੀਆਂ ਵਲੋਂ ਦਿੱਲੀ ਅੰਦੋਲਨ-2 ਦੇ ਸ਼ਹੀਦ ਸ਼ੁੱਭਕਰਨ ਬੱਲੋ ਸਮੇਤ ਸਾਰੇ ਸ਼ਹੀਦਾਂ ਨੂੰ ਦੋ ਮਿੰਟ ਮੋਨ ਧਾਰ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ | ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕੀ ਖੜੇ ਭਾਰਤੀ ਰਾਜ ਪ੍ਰਬੰਧ ਖਿਲਾਫ਼ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਗਿਆ ਤੇ ਕਿਸਾਨਾਂ ਉੱਤੇ ਕੇਂਦਰ ਸਰਕਾਰ ਤੇ ਕੇਜਰੀਵਾਲ ਦੀ ਮਰਜ਼ੀ ਮੁਤਾਬਕ ਜਬਰ ਢਾਉਣ ਤੇ ਕਿਸਾਨਾਂ ਨਾਲ ਵਾਰ-ਵਾਰ ਮੀਟਿੰਗਾਂ ਰੱਖ ਕੇ ਮੁਕਰਨ ਵਾਲੀ ਭਗਵੰਤ ਮਾਨ ਦੀ ਦੀ ਸਰਕਾਰ ਅਤੇ ਭਾਰਤ ਅਮਰੀਕਾ ਨਾਲ ਕਰ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨਾਂ ਵਲੋਂ ਮੋਦੀ ਸਰਕਾਰ ਅਤੇ ਟਰੰਪ ਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਜਨਰਲ ਸਕੱਤਰ ਹਰਜਿੰਦਰ ਸਿੰਘ ਸ਼ਕਰੀ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਵਪਾਰਕ ਸੰਧੀ ਕਰਨ ਤੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਐਕਟ 2025 ਲਾਗੂ ਕਰਨ ਤੇ ਨਵੇਂ ਲੇਬਰ ਕੋਡ ਲਿਆ ਕੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਸਾਰੇ ਜਨਤਕ ਅਦਾਰੇ ਆਰਥਿਕ ਸੋਮੇ ਤੇ ਖੇਤੀ ਸੈਕਟਰ ਦਾ ਮਨਸੂਬਾ ਬਣਾ ਲਿਆ ਹੈ, ਇਸ ਲਈ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਕੇ ਹੀ ਅਸੀਂ ਆਪਣੀ ਹੋਂਦ ਧਰਤੀ ਹਵਾ ਪਾਣੀ ਤੇ ਖੇਤੀ ਬਚਾ ਸਕਦੇ ਹਾਂ ਹੋਰ ਸਾਡੇ ਕੋਲ ਕੋਈ ਰਸਤਾ ਨਹੀਂ ਹੈ | ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ 7 ਜਨਵਰੀ ਤੇ ਹੁਣ 20 ਫਰਵਰੀ ਨੂੰ ਕਿਸਾਨ ਮੰਗਾਂ ਦੀ ਹੱਲ ਲਈ ਕਿਸਾਨ ਆਗੂਆਂ ਨਾਲ ਮੀਟਿੰਗ ਰੱਖ ਕੇ ਮੁੱਕਰ ਚੁੱਕੀ ਹੈ, ਇਸ ਲਈ ਮੁੱਖ ਮੰਤਰੀ ਸਮੇਤ ਮੰਤਰੀਆਂ ਤੇ ਵਿਧਾਇਕਾਂ ਦਾ ਪੰਜਾਬ ਭਰ ਵਿਚ ਆਉਣ ਉੱਤੇ ਭਾਰੀ ਵਿਰੋਧ ਕੀਤਾ ਜਾਵੇਗਾ 'ਤੇ ਸਵਾਲ ਪੁੱਛੇ ਜਾਣਗੇ | ਕਿਸਾਨ ਆਗੂਆਂ ਨੇ ਇਕੱਠ ਵੱਲੋਂ ਪਾਸ ਕੀਤੇ ਮਤਿਆਂ ਰਾਹੀਂ ਮੰਗ ਕੀਤੀ ਕਿ ਦਿੱਲੀ ਅੰਦੋਲਨ ਟੂ ਦੇ ਸ਼ਹੀਦਾਂ ਦੇ ਪਰਿਵਾਰਾਂ ਤੇ ਜਖਮੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਿੰਨ ਕਰੋੜ 77 ਲੱਖ ਰੁਪਏ ਟਰਾਲੀਆਂ ਸਮੇਤ ਸਾਰੇ ਨਸ਼ਟ ਤੇ ਚੋਰੀ ਹੋਏ ਸਮਾਨ ਦੀ ਭਰਭਾਈ ਕੀਤੀ ਜਾਵੇ ਜਿਵੇਂ ਸਰਕਾਰ ਵਲੋਂ ਅਮਰੀਕਾ ਨਾਲ ਕੀਤੀ ਵਪਾਰਕ ਸੰਧੀ ਰੱਦ ਕੀਤੀ ਜਾਵੇ, ਬਿਜਲੀ ਸੋਧ ਬਿੱਲ ਬੀਜ ਐਕਟ 2025 ਦਾ ਖਰੜਾ ਰੱਦ ਕੀਤਾ ਜਾਵੇ, ਨਵੇਂ ਚਾਰ ਲੇਬਰ ਕੋਟ ਤੇ ਇਕ ਦੇਸ਼ ਇਕ ਭੂਮੀ ਰਜਿਸਟੇਸ਼ਨ ਦਾ ਕਾਨੂੰਨ ਰੱਦ ਕੀਤਾ ਜਾਵੇ, ਹੜ੍ਹਾਂ ਦਾ ਮੁਆਵਜ਼ਾ ਤੇ ਪਰਾਲੀ ਦੇ ਪਰਚੇ ਰੱਦ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਐੱਮ.ਐੱਸ.ਪੀ. ਦੀ ਗਰੰਟੀ ਦਾ ਕਾਨੂੰਨ ਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ | ਇਸ ਮੌਕੇ ਹਾਜ਼ਰ ਆਗੂ ਜਰਨੈਲ ਸਿੰਘ ਨੂਰ, ਰੇਸ਼ਮ ਸਿੰਘ ਘੁਰਕਵਿੰਡ, ਫਹਿਤ ਸਿੰਘ ਪਿੱਦੀ, ਗੁਰਦਿਆਲ ਸਿੰਘ ਮੀਆਂਵਿੰਡ, ਸੁਖਵਿੰਦਰ ਸਿੰਘ ਦੁਗੱਲਵਾਲਾ, ਪਰਮਜੀਤ ਸਿੰਘ ਛੀਨਾ, ਦਿਲਬਾਗ ਸਿੰਘ ਪਹੂਵਿੰਡ, ਨਿਸ਼ਾਨ ਸਿੰਘ ਸਹਾਬਪੁਰ, ਬਲਜਿੰਦਰ ਸਿੰਘ ਸੇਰੋਂ, ਮਨਜਿੰਦਰ ਸਿੰਘ ਗੋਲਵੜਸ ਸੁਖਚੈਨ ਸਿੰਘ ਅਲੋਵਾਲ, ਨਿਰੰਜਨ ਸਿੰਘ ਬਗਰਾੜੀ, ਮਨਜੀਤ ਸਿੰਘ ਕਰਮੰੂਵਾਲਾ, ਸਰਵਣ ਸਿੰਘ ਵਲੀਪੁਰ, ਬੀਬੀ ਦਵਿੰਦਰ ਕੌਰ ਪਿੱਦੀ, ਬੀਬੀ ਮਨਜੀਤ ਕੌਰ ਮੋਹਨਪੁਰ, ਬੀਬੀ ਰਣਜੀਤ ਕੌਰ ਕੱਲਾ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸਰਹੱਦੀ ਰਾਜ ਪੰਜਾਬ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ-ਤਰੁਣ ਚੁੱਘ <br/> ਅਗਲੀ ਖ਼ਬਰ ਪੱਖੋਕੇ ਅਤੇ ਹੋਰਨਾਂ ਵਲੋਂ ਸਤਵਿੰਦਰ ਸਿੰਘ ਚੱਕ ਮਹਿਰ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।