20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਵਰੀਤ ਸਿੰਘ ਰੱਤੀਆ ਵਿਸ਼ਵ ਸੂਫੀ ਸੰਤ ਸਮਾਜ ਯੂਥ ਵਿੰਗ ਪੰਜਾਬ ਵਲੋਂ ਪ੍ਰਧਾਨ ਨਿਯੁਕਤ

ਅਜੀਤ ਡੈਸਕ 22-02-2026
ਤਰਨ ਤਾਰਨ, 21 ਫਰਵਰੀ (ਇਕਬਾਲ ਸਿੰਘ ਸੋਢੀ)-ਵਿਸ਼ਵ ਸੂਫੀ ਸੰਤ ਸਮਾਜ ਯੂਥਵਿੰਗ ਪੰਜਾਬ ਦੀ ਮੀਟਿੰਗ ਹੋਈ | ਜਿਸ ਵਿਚ ਨਵਰੀਤ ਸਿੰਘ ਰੱਤੀਆ ਤਰਨ ਤਾਰਨ ਨੂੰ ਪੰਜਾਬ ਵਿਸ਼ਵ ਸੂਫੀ ਸੰਤ ਸਮਾਜ ਨੂੰ ਬਤੌਰ ਪੰਜਾਬ ਪ੍ਰਧਾਨ ਹੈਡੀਕੈਪ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਚੇਅਰਮੈਨ ਮਹਿੰਤ ਨਰਿੰਦਰਪਾਲ ਸ਼ਰਮਾ, ਪ੍ਰਧਾਨ ਬਾਬਾ ਦੀਪਕ ਸ਼ਾਹ, ਯੂਥਵਿੰਗ ਪ੍ਰਧਾਨ ਬਾਬਾ ਪਰਮਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਕੁਲਦੀਪ ਸਿੰਘ ਨੇ ਨਵਰੀਤ ਸਿੰਘ ਰੱਤੀਆ ਨੂੰ ਹੈਡੀਕੈਪ ਪੰਜਾਬ ਪ੍ਰਧਾਨ ਨਿਯੁਕਤ ਕਰਨ ਸਮੇਂ ਨਿਯੁਕਤੀ ਪੱਤਰ ਦਿੱਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਵਿਸ਼ਵ ਸੂਫੀ ਸੰਤ ਸਮਾਜ ਦਾ ਮੁੱਖ ਮਕਸਦ ਵਿਸ਼ਵ ਵਿਚ ਸ਼ਾਂਤੀ ਸਥਾਪਨਾ ਦਾ ਹੈ, ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਜਿਨ੍ਹਾਂ ਵਿਚ ਖਾਸ ਤੌਰ ਨਸ਼ਿਆਂ, ਅਨਪੜ੍ਹਤਾਂ, ਭਰੂਣ ਹੱਤਿਆ, ਰਿਸ਼ਵਤਖੋਰੀ, ਦਹੇਜ ਪ੍ਰਥਾ ਆਦਿ ਹਨ | ਉਨ੍ਹਾਂ ਕਿਹਾ ਕਿ ਅਗਰ ਮਿਸ਼ਨ ਦੇ ਕਿਸੇ ਅਹੁਦੇਦਾਰ ਨਾਲ ਕਿਸੇ ਕਿਸਮ ਦੀ ਕੋਈ ਵਧੀਕੀ ਹੁੰਦੀ ਹੈ ਤਾਂ ਵਿਸ਼ਵ ਸੂਫ ਸੰਤ ਸਮਾਜ ਮਿਸ਼ਨ ਉਸਦੀ ਮਦਦ ਲਈ ਹਮੇਸ਼ਾ ਯਤਨਸ਼ੀਲ ਰਹੇਗਾ | ਇਸ ਮੌਕੇ ਨਵਰੀਤ ਸਿੰਘ ਰੱਤੀਆ ਨੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।