20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਰਿਸ਼ੀਬੋਧ ਉਤਸਵ (ਸ਼ਿਵਰਾਤਰੀ) 'ਤੇ ਲੰਗਰ ਲਗਾਇਆ <br/>

ਅਜੀਤ ਡੈਸਕ 22-02-2026
ਅੰਮਿ੍ਤਸਰ, 21 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)- ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਅੰਮਿ੍ਤਸਰ ਵਿਖੇ ਕਾਰਜਕਾਰੀ ਪ੍ਰਧਾਨ ਅਤੇ ਵੈਦਿਕ ਬੁਲਾਰੇ ਡਾ. ਪਵਨ ਕੁਮਾਰ ਤਿ੍ਪਾਠੀ ਦੀ ਅਗਵਾਈ ਹੇਠ ਰਿਸ਼ੀਬੋਧ ਉਤਸਵ 'ਤੇ ਲੰਗਰ ਲਗਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਈ, ਜਿਸ 'ਚ ਆਰੀਆ ਸਮਾਜ ਸਕੂਲ ਦੇ ਬੱਚਿਆਂ ਨੇ ਵਿਸ਼ੇਸ਼ ਤੌਰ 'ਤੇ ਆਹੂਤੀਆਂ ਦਿੱਤੀਆਂ | ਡਾ. ਪਵਨ ਕੁਮਾਰ ਤਿ੍ਪਾਠੀ ਨੇ ਆਰੀਆ ਸਮਾਜ ਅਤੇ ਰਿਸ਼ੀ ਦਯਾਨੰਦ ਸਰਸਵਤੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਜਨਰਲ ਸਕੱਤਰ ਪਵਨ ਟੰਡਨ, ਬਲਰਾਜ ਜੂਲੀ, ਵਿਦਿਆਸਾਗਰ, ਨਿਰੰਜਨ ਦੇਵ ਸਮੇਤ ਅਧਿਆਪਕ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

ਪਿਛਲੀ ਖ਼ਬਰ ਬਾਬਾ ਆਨੰਦ ਗਿਰੀ ਜੀ ਮਹਾਰਾਜ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਫ਼ਲ, ਦੁੱਧ ਤੇ ਬ੍ਰੈਡ ਵੰਡੇ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਜ਼ਮੀਨ ਸਵਾਰਨ ਲਈ ਸੰਤ ਬਾਬਾ ਸੁੱਖਾ ਸਿੰਘ ਵਲੋਂ ਕਾਰ ਸੇਵਾ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।