20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 4 ਸਕੂਲੀ ਬੱਚਿਆਂ ਸਮੇਤ 5 ਜ਼ਖ਼ਮੀ <br/>

ਅਜੀਤ ਡੈਸਕ 22-02-2026
ਹਰੀਕੇ ਪੱਤਣ, 21 ਫਰਵਰੀ (ਸੰਜੀਵ ਕੁੰਦਰਾ)-ਹਰੀਕੇ ਖਾਲੜਾ ਰੋਡ 'ਤੇ ਪਿੰਡ ਬੂਹ ਮੋੜ ਨਜ਼ਦੀਕ ਕਾਰ ਵਲੋਂ ਮੋਟਰਸਾਈਕਲ ਵਿਚ ਟੱਕਰ ਮਾਰ ਦੇਣ ਕਾਰਨ ਸਕੂਲ ਜਾ ਰਹੇ ਚਾਰ ਚਚੇਰੇ ਭੈਣ ਭਰਾ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬੂਹ ਹਵੇਲੀਆਂ ਚਾਰ ਬੱਚਿਆਂ ਨੂੰ ਮੋਟਰਸਾਈਕਲ 'ਤੇ ਲੈ ਕੇ ਜਾ ਰਿਹਾ ਸੀ ਕਿ ਸਕੂਲ ਤੋਂ ਕੁਝ ਦੂਰੀ 'ਤੇ ਹੀ ਬੂਹ ਹਵੇਲੀਆਂ ਮੋੜ ਕੋਲ ਪਿੱਛੋਂ ਆ ਰਹੀ ਕਾਰ ਪੀ.ਬੀ 05 ਐੱਸ 0636 ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਜੁਗਰਾਜ ਸਿੰਘ ਸਕੂਲੀ ਬੱਚੇ ਜੈਦੀਪ ਸਿੰਘ ਅਰਸ਼ਦੀਪ ਕੌਰ (ਦੋਵੇਂ ਸਕੇ ਭੈਣ ਭਰਾ) ਪੁੱਤਰ ਅਵਤਾਰ ਸਿੰਘ, ਅਵਨੀਤ ਕੌਰ ਪੁੱਤਰੀ ਹਰਪਾਲ ਸਿੰਘ ਅਤੇ ਗੁਰਮਿਲਾਪ ਸਿੰਘ ਪੁੱਤਰ ਜੁਗਰਾਜ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਰੀਕੇ ਕਲੀਨਿਕ ਲਿਆਂਦਾ ਗਿਆ, ਜਿੱਥੇ ਜੈਦੀਪ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਤਰਨ ਤਾਰਨ ਹਸਪਤਾਲ ਰੈਫਰ ਕਰ ਦਿੱਤਾ ਗਿਆ |ਸਾਰੇ ਬੱਚੇ ਆਪਸ ਵਿੱਚ ਚਚੇਰੇ ਭੈਣ ਭਰਾ ਹਨ ਅਤੇ ਨਿੱਜੀ ਸਕੂਲ ਦੇ ਵਿਦਿਆਰਥੀ ਹਨ | ਸਾਰੇ ਬੱਚਿਆਂ ਦੀ ਉਮਰ 5 ਤੋਂ 11 ਸਾਲ ਦੇ ਵਿਚਕਾਰ ਹੈ | ਜੈਦੀਪ ਸਿੰਘ ਸੱਤਵੀਂ ਜਮਾਤ ਦਾ ਵਿਦਿਆਰਥੀ ਅਰਸ਼ਦੀਪ ਕੌਰ ਤੀਸਰੀ ਜਮਾਤ ਦੀ ਵਿਦਿਆਰਥਣ ਅਤੇ ਗੁਰਮੁਲਾਪ ਸਿੰਘ ਅਤੇ ਅਵਨੀਤ ਕੌਰ ਯੂ.ਕੇ.ਜੀ ਜਮਾਤ ਦੇ ਵਿਦਿਆਰਥੀ ਹਨ | ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਹਰੀਕੇ ਦੀ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਤਾਬਦੀ ਸੰਬੰਧੀ ਪਿੰਡਾਂ 'ਚ ਪ੍ਰਚਾਰਕਾਂ ਵਲੋਂ ਜਾਗਰੂਕ ਕਰਨਾ ਸ਼ਲਾਘਾਯੋਗ -... ਅਗਲੀ ਖ਼ਬਰ ਸਰਕਾਰ ਦੀਆਂ ਗਲਤ ਨੀਤੀਆਂ ਨੇ ਪੰਜਾਬ ਦੀ ਜਵਾਨੀ ਰੋਲੀ- ਕਰਨੈਲ ਸਿੰਘ ਪੀਰ ਮੁਹੰਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।