20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੀ.ਐੱਸ.ਐੱਫ. ਤੇ ਖਾਲੜਾ ਪੁਲਿਸ ਨੇ ਪਿਸਟਲ ਤੇ ਕਾਰਤੂਸ ਕੀਤੇ ਬਰਾਮਦ

ਅਜੀਤ ਡੈਸਕ 22-02-2026
ਤਰਨ ਤਾਰਨ, 21 ਫਰਵਰੀ (ਹਰਿੰਦਰ ਸਿੰਘ)-ਬੀ.ਐੱਸ.ਐੱਫ ਅਤੇ ਥਾਣਾ ਖਾਲੜਾ ਦੀ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਪਿਸਟਲ 30 ਬੋਰ, 4 ਹੈਡ ਗਰੀਪ ਤੇ 2 ਮੈਗਜੀਨ 32 ਬੋਰ ਤੋਂ ਇਲਾਵਾ 70 ਕਾਰਤੂਸ ਜਿੰਦਾ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਪੁੱਤਰ ਹਰਜਸਪਾਲ ਸਿੰਘ ਵਾਸੀ ਖਾਲੜਾ ਦੀ ਜ਼ਮੀਨ ਜੋ ਕਿ ਪਿੰਡ ਦੋਦੇ ਵਿਚ ਹੈ, ਜੋ ਗੁਰਨਾਮ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕਲਸੀਆਂ ਖੁਰਦ ਨੇ ਠੇਕੇ 'ਤੇ ਲੈ ਕੇ ਕਣਕ ਬੀਜੀ ਹੋਈ ਹੈ, ਜਿਸ ਵਿਚ ਡਰੋਨ ਦੀ ਡਰੋਪਿੰਗ ਹੋਈ ਹੈ ਤਾਂ ਤੁਰੰਤ ਉਨ੍ਹਾਂ ਬੀ.ਐੱਸ.ਐੱਫ ਅਧਿਕਾਰੀਆਂ ਨੂੰ ਸੂਚਿਤ ਕੀਤੇ ਅਤੇ ਬੀ.ਐੱਸ.ਐੱਫ ਜਵਾਨਾਂ ਨੂੰ ਨਾਲ ਲੈ ਕੇ ਦੱਸੀ ਹੋਈ ਜਗ੍ਹਾ 'ਤੇ ਸਰਚ ਕੀਤੀ ਤਾਂ ਇਥੋਂ ਇਕ ਪਿਸਟਲ 30 ਬੋਰ, 4 ਹੈਡ ਗਰੀਪ ਤੇ 2 ਮੈਗਜੀਨ 30 ਬਰਾਮਦ ਹੋਏ ਹਨ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਏ.ਐੱਸ.ਆਈ. ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਡੱਲ ਮੌਜੂਦ ਸਨ ਤਾਂ ਬੀ.ਐੱਸ.ਐੱਫ ਦੇ ਕੰਪਨੀ ਕਮਾਂਡਰ ਅਬੇ ਸਿੰਘ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਬਗੀਚਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਡੱਲ ਦੇ ਘਰ ਦੇ ਸਾਹਮਣੇ ਇਕ ਪੈਕੇਟ ਪਿਆ ਹੈ ਤਾਂ ਤੁਰੰਤ ਉਹ ਪੁਲਿਸ ਪਾਰਟੀ ਸਮੇਤ ਉਥੇ ਪਹੁੰਚੇ ਤਾਂ ਦੇਖਿਆ ਕਿ ਇਕ ਪੈਕੇਟ ਪਿਆ ਸੀ, ਜਿਸ ਨੂੰ ਜਦੋਂ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 70 ਕਾਰਤੂਸ ਜਿੰਦਾ ਬਰਾਮਦ ਹੋਏ ਹਨ | ਥਾਣਾ ਖਾਲੜਾ ਪੁਲਿਸ ਨੇ ਇਸ ਸੰਬੰਧੀ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲੇ ਦਰਜ ਕਰਨ ਤੋਂ ਬਾਅਦ ਉਨ੍ਹਾਂ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੱਲ੍ਹ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਅਣਪਛਾਤਿਆਂ ਵਲੋਂ ਗੁਰਦੁਆਰਾ ਕਿਲ੍ਹਾ ਸਾਹਿਬ ਵਿਖੇ ਰਹਿੰਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।