12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਵਲੋਂ ਡਾਇਰੀ ਤੇ ਕਲੰਡਰ ਲੋਕ ਅਰਪਿਤ <br/>

ਅਜੀਤ ਡੈਸਕ 01-02-2026
ਨਵਾਂ ਪਿੰਡ, 31 ਜਨਵਰੀ (ਜਸਪਾਲ ਸਿੰਘ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੀ ਹੰਗਾਮੀ ਮੀਟਿੰਗ ਵੱਲ੍ਹਾ ਵਿਖੇ ਹੋਈ, ਜਿਸ 'ਚ ਸੰਸਥਾ ਦੇ ਕੌਮੀ ਪ੍ਰਧਾਨ ਆਸਾ ਸਿੰਘ ਅਜਾਦ ਆਪਣੀ ਟੀਮ ਨਾਲ ਉਚੇਚੇ ਤੌਰ 'ਤੇ ਪਹੁੰਚੇ | ਇਸ ਮੌਕੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਨੂੰ ਕੌਂਸਲ ਦਾ ਕੌਮੀ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਡਾ. ਵੇਰਕਾ ਵਲੋਂ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਸੰਸਥਾ ਵਲੋਂ ਚਲਾਏ ਜਾ ਰਹੇ ਅਭਿਆਨ ਜਿਸ 'ਚ ਸਮਾਜਿਕ ਕੁਰੀਤੀਆਂ ਦਾਜ, ਔਰਤਾਂ ਦਾ ਸ਼ੋਸ਼ਣ, ਬਾਲ ਮਜ਼ਦੂਰੀ, ਰਿਸ਼ਵਤਖੋਰੀ, ਨਸ਼ੇ, ਚਾਈਨਾ ਡੋਰ ਆਦਿ ਦੀ ਰੋਕ 'ਚ ਆਪਣਾ ਯੋਗਦਾਨ ਪਾਉਣਗੇ | ਉਪਰੰਤ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਵਲੋਂ ਨਵੇਂ ਸਾਲ 'ਤੇ ਡਾਇਰੀ ਤੇ ਕੈਲੰਡਰ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਆਜ਼ਾਦ ਵਲੋਂ ਯੂਥ ਵਿੰਗ ਪ੍ਰਧਾਨ ਪੰਜਾਬ, ਮਨਵੀਰ ਸਿੰਘ ਵਡਾਲਾ ਦੀ ਮਨੁੱਖੀ ਅਧਿਕਾਰਾਂ ਉੱਤੇ ਵਧੀਆ ਕਾਰਜਕਾਰੀ ਨੂੰ ਦੇਖਦੇ ਹੋਏ ਸੰਸਥਾ ਦਾ ਕੌਮੀ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ | ਵਡਾਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚ ਕੇ ਖੇਡਾਂ ਦੇ ਵੱਲ ਪ੍ਰੇਰਿਤ ਹੋਣ ਦਾ ਸੰਦੇਸ਼ ਦਿੱਤਾ | ਕੌਮੀ ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਤੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਸੰਧੂ ਨੇ ਸਮੁੱਚੇ ਕੌਂਸਲ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਇੱਕਜੁੱਟਤਾ ਦੇ ਨਾਲ ਸਮਾਜਿਕ ਬੁਰਾਈਆਂ ਦੇ ਵਿਰੁੱਧ ਕੰਮ ਕਰਨ ਲਈ ਕਿਹਾ | ਇਸ ਮੌਕੇ ਡਾ. ਵੇਰਕਾ, ਕੌਮੀ ਵਾਈਸ ਚੇਅਰਮੈਨ ਸੁਪਨਦੀਪ ਸਿੰਘ ਖਾਨਕੋਟ ਤੇ ਸਮੁੱਚੀ ਅੰਮਿ੍ਤਸਰ ਜ਼ਿਲ੍ਹੇ ਦੀ ਟੀਮ ਵਲੋਂ ਪ੍ਰਧਾਨ ਆਜ਼ਾਦ ਨੂੰ ਸਨਮਾਨ ਕੀਤਾ ਗਿਆ | ਇਸ ਮੌਕੇ ਚੇਅਰਮੈਨ ਸਪੋਰਟਸ ਵਿੰਗ ਪੰਜਾਬ ਦੁਰਗਾ ਦਾਸ ਤੇ ਯੂਥ ਪ੍ਰਧਾਨ ਵਡਾਲਾ ਵਲੋਂ ਦੇਸ਼ ਲਈ ਵਾਟਰ ਸਪੋਰਟਸ ਖੇਡਾਂ 'ਚ 45 ਤਮਗੇ ਜਿੱਤ ਚੁੱਕੇ ਖਿਡਾਰੀ ਵਰਿੰਦਰ ਸਿੰਘ ਵਡਾਲਾ ਅਤੇ ਉਨ੍ਹਾਂ ਦੇ ਕੋਚ ਅਮਨਦੀਪ ਸਿੰਘ ਖਹਿਰਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੰਕਰ ਸਿੰਘ ਕੌਮੀ ਮੀਤ ਚੇਅਰਮੈਨ ਵਪਾਰ ਵਿੰਗ, ਸੋਨੂ ਠਾਕੁਰ ਕੌਮੀ ਮੀਡੀਆ ਇੰਚਾਰਜ, ਚੇਅਰਮੈਨ ਐਂਟੀ ਕ੍ਰਾਈਮ ਵਿੰਗ ਪੰਜਾਬ ਲਖਵਿੰਦਰ ਸਿੰਘ ਕਲੇਰ, ਜਗਵੰਤ ਸਿੰਘ ਸੰਧੂ ਚੇਅਰਮੈਨ ਪੰਜਾਬ, ਮਨਜੀਤ ਸਿੰਘ ਚੀਚਾ ਚੇਅਰਮੈਨ ਹੈਲਥ ਵਿੰਗ ਪੰਜਾਬ, ਮੈਡਮ ਆਰਤੀ ਵਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਜਲੰਧਰ, ਉਘੇ ਸਮਾਜ ਸੇਵਕ ਚੰਦਰ ਮੋਹਨ ਸਿੰਘ ਭੰਗਾਲੀ, ਸਕੱਤਰ ਸਿੰਘ ਪ੍ਰਧਾਨ ਮਾਝਾ ਜ਼ੋਨ, ਕਸ਼ਮੀਰ ਸਿੰਘ ਪੰਧੇਰ ਸੀਨੀਅਰ ਚੇਅਰਮੈਨ, ਬਿਕਰਮਜੀਤ ਸਿੰਘ ਕੋਟਲਾ ਮੈਂਬਰ ਐਸਜੀਪੀਸੀ, ਨਵਜੋਤ ਸਿੰਘ ਸ਼ਾਮ ਨਗਰ ਪ੍ਰਚਾਰਕ ਐੱਸ. ਜੀ. ਪੀ. ਸੀ., ਸੁਖਰਾਜ ਸਿੰਘ ਸੋਹਲ ਸਰਬੱਤ ਦਾ ਭਲਾ ਸੁਸਾਇਟੀ ਅੰਮਿ੍ਤਸਰ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਪੰਜਾਬ ਪ੍ਰਧਾਨ ਐਂਟੀ ਕ੍ਰਾਈਮ ਵਿੰਗ, ਰਾਜਵਿੰਦਰ ਸਿੰਘ ਯੂਥ ਪ੍ਰਧਾਨ ਅੰਮਿ੍ਤਸਰ, ਵਰਿੰਦਰ ਸਿੰਘ ਵਡਾਲਾ ਤੇ ਦੇਸਾ ਸਿੰਘ ਵਡਾਲਾ ਹਾਜ਼ਰ ਸਨ |

ਪਿਛਲੀ ਖ਼ਬਰ ਮਹਾਂਪੁਰਸ਼ਾਂ ਦੀ ਯਾਦ 'ਚ ਕੰਦੋਵਾਲੀ ਵਿਖੇ ਗੁਰਮਤਿ ਸਮਾਗਮ 8 ਨੂੰ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਮੋਦੀ ਸਰਕਾਰ ਨੂੰ ਮਨਰੇਗਾ ਬਹਾਲ ਕਰਨ ਲਈ ਮਜਬੂਰ ਕੀਤਾ ਜਾਵੇਗਾ-ਹਰਪ੍ਰਤਾਪ ਸਿੰਘ ਅਜਨਾਲਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।