30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਹੋਣ 'ਤੇ ਤੁਰੰਤ ਚੈੱਕਅੱਪ ਜ਼ਰੂਰੀ-ਸੁਪਿ੍ਯਾ ਰੰਧਾਵਾ <br/>

ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਹਰਿੰਦਰ ਸਿੰਘ)- ਬੱਚਿਆਂ ਵਿਚ ਪਿਸ਼ਾਬ ਇਨਫੈਕਸ਼ਨ ਇਕ ਗੰਭੀਰ ਬਿਮਾਰੀ ਹੈ | ਇਹ ਮੇਲ ਬੱਚਿਆਂ ਵਿਚ ਫੀ-ਮੇਲ ਬੱਚਿਆਂ ਨਾਲੋਂ ਜਿਆਜਾ ਹੁੰਦੀ ਹੈ | ਬੱਚਿਆਂ ਵਿਚ ਇਸਦੇ ਲੱਛਣ ਸਮੇਂ ਸਿਰ ਪਤਾ ਲੱਗਣ 'ਤੇ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ | ਇਹ ਜਾਣਕਾਰੀ ਬੱਚਿਆਂ ਦੇ ਸਪੈਸਲਿਸਟ ਡਾਕਟਰ ਸੁਪਿ੍ਯਾ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਬੱਚੇ ਦੇ ਪੇਟ ਵਿਚ ਦਰਦ ਹੋਣਾ, ਬੁਖਾਰ ਹੋਣਾ, ਪਿਸ਼ਾਬ ਕਰਦੇ ਸਮੇਂ ਦਰਦ ਹੋਣਾ, ਪਿਸ਼ਾਬ ਵਾਰ-ਵਾਰ ਆਉਣਾ, ਉਲਟੀ ਆਉਣਾ, ਪਿਸ਼ਾਬ ਵਿਚ ਬਦਬੂ ਆਉਣਾ, ਬੱਚੇ ਕੋਲੋਂ ਕੁਝ ਖਾਦਾ ਪੀਤਾ ਨਾ ਜਾਣਾ ਆਦਿ ਬੱਚਿਆਂ ਵਿਚ ਪਿਸ਼ਾਬ ਦੇ ਰਸਤੇ ਵਿਚ ਇਨਫੈਕਸ਼ਨ ਦੇ ਲੱਛਣ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਪਿਸ਼ਾਬ ਦੀ ਇਨਫੈਕਸ਼ਨ ਤੋਂ ਬੱਚਿਆਂ ਨੂੰ ਬਚਾਉਣ ਲਈ ਬੱਚਿਆਂ ਦਾ ਡਾਈਪਰ ਸਮੇਂ ਸਿਰ ਬਦਲੋ, ਡਾਈਪਰ ਬਦਲਣ ਸਮੇਂ ਐਂਟੀਸੈਪਟਿਕ ਵਾਈਪਸ ਨਾਲ ਸਾਫ ਕਰੋ, ਬੱਚੇ ਨੂੰ ਸਹੀ ਮਾਤਰਾ ਵਿਚ ਤਰਲ ਪਦਾਰਥ ਪਿਲਾਉ, ਬੱਚਾ ਪਿਸ਼ਾਬ ਆਉਣ ਤੇ ਦੱਸ ਨਹੀ ਸਕਦਾ ਇਸ ਲਿਏ ਸਮੇਂ ਸਮੇਂ ਤੇ ਬੱਚੇ ਨੂੰ ਪਿਸ਼ਾਬ ਕਰਵਾ ਕੇ ਉਸਦੇ ਜੈਨੀਟਲ ਪਾਰਟ ਨੂੰ ਸਾਫ ਕਰੋਂ ਆਦਿ ਸਾਵਧਾਨੀਆਂ ਦੀ ਵਰਤੋਂ ਨਾਲ ਬੱਚਿਆਂ ਨੂੰ ਪਿਸ਼ਾਬ ਦੀ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਨਰੇਗਾ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਮਮਤਾ ਨਿਕੇਤਨ ਸਕੂਲ ਵਿਖੇ ਧੂਮਧਾਮ ਨਾਲ ਮਨਾਈ ਗਈ ਬਸੰਤ ਪੰਚਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।