13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਅੰਮਿ੍ਤਸਰ ਦਾ ਡਾਕਟਰ ਅਗਵਾ ਹੋਣ ਦੀ ਸਚਾਈ ਆਈ ਸਾਹਮਣੇ, ਮਾਮਲਾ ਦਰਜ

ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਰੇਸ਼ਮ ਸਿੰਘ)- ਅੰਮਿ੍ਤਸਰ ਦੇ ਇਕ ਡਾਕਟਰ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਸਚਾਈ ਸਾਹਮਣੇ ਲਿਆਂਦੀ ਗਈ ਹੈ, ਜਿਸ ਮੁਤਾਬਿਕ ਡਾਕਟਰ ਨੂੰ ਅਗਵਾ ਨਹੀਂ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਹੀ ਰਿਸ਼ਤੇਦਾਰਾਂ ਵਲੋਂ ਨਸ਼ਾ ਛੁਡਾਓ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿਸ ਨੂੰ ਪੁਲਿਸ ਵਲੋਂ ਵਾਪਸ ਲਿਆਂਦਾ ਗਿਆ ਹੈ | ਏ.ਡੀ.ਸੀ.ਪੀ. ਸ੍ਰੀਵਿਨੇਲਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਡੀਆ ਰਿਪੋਰਟ ਤੋਂ ਪਤਾ ਚੱਲਿਆ ਸੀ ਕਿ ਭੁੱਲਰ ਐਵਨਿਊ ਦਾ ਰਹਿਣ ਵਾਲਾ ਡਾ: ਸਰਬਪ੍ਰੀਤ ਸਿੰਘ ਜੋ ਆਪਣਾ ਨਿੱਜੀ ਹਸਪਤਾਲ ਵੀ ਚਲਾ ਰਿਹਾ ਹੈ, ਅਗਵਾ ਹੋ ਗਿਆ ਹੈ | ਜਦੋਂ ਕਿ ਉਸ ਦੇ ਭਤੀਜੇ ਕਰਨਵੀਰ ਸਿੰਘ ਵਲੋਂ 25 ਦਸੰਬਰ ਨੂੰ ਉਸ ਨੂੰ ਤਰਨ ਤਾਰਨ ਦੇ ਖੇਤਰ ਗੋਇੰਦਵਾਲ ਸਥਿਤ ਸੁਖਮਨੀ ਨਸ਼ਾ ਛੁਡਾਓ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਮਿਲਣ 'ਤੇ ਡਾਕਟਰ ਨੂੰ ਵਾਪਸ ਲਿਆਂਦਾ ਗਿਆ ਤੇ ਉਸ ਪਾਸੋਂ ਪਤਾ ਚੱਲਿਆ ਕਿ ਉਸਨੂੰ ਉਸਦੀ ਮਰਜੀ ਦੇ ਖਿਲਾਫ ਨਸ਼ਾ ਛੁਡਾਓ ਕੇਂਦਰ ਵਿਖੇ ਭਰਤੀ ਕਰਵਾਇਆ ਗਿਆ ਤੇ ਨਸ਼ਾ ਛੁਡਾਓ ਕੇਂਦਰ ਵੀ ਗ਼ੈਰ ਕਾਨੂੰਨੀ ਚਲਾਇਆ ਜਾ ਰਿਹਾ ਸੀ | ਪੁਲਿਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਜਥੇ. ਰਣੀਕੇ ਵਲੋਂ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀਆਂ ਸਮੇਤ ਅਕਾਲੀ ਵਰਕਰਾਂ ਦਾ ਸਨਮਾਨ <br/> ਅਗਲੀ ਖ਼ਬਰ ਭਾਰਤੀਯ ਵਪਾਰ ਮੰਡਲ ਨੇ ਰਾਜ ਇਕਾਈਆਂ ਭੰਗ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।