12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਅਕਤੀ ਨਾਲ ਆਨਲਾਈਨ ਮਾਰੀ 1 ਲੱਖ 61 ਹਜ਼ਾਰ 794 ਰੁਪਏ ਦੀ ਠੱਗੀ

ਅਜੀਤ ਡੈਸਕ 01-01-2026
ਤਰਨ ਤਾਰਨ, 31 ਦਸੰਬਰ (ਪਰਮਜੀਤ ਜੋਸ਼ੀ)-ਸਾਈਬਰ ਕਰਾਇਮ ਤਰਨ ਤਾਰਨ ਦੀ ਪੁਲਿਸ ਨੇ ਆਨਲਾਈਨ 1 ਲੱਖ 61 ਹਜ਼ਾਰ 794 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਾਇਬਰ ਕਰਾਇਮ ਤਰਨ ਤਾਰਨ ਵਿਖੇ ਲਵਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਦੁਬਲੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਇਕ ਅਣਪਛਾਤੇ ਵਿਅਕਤੀ ਵਲੋਂ ਉਸ ਦੇ ਕਰੈਡਿਟ ਕਾਰਡ ਦੀ ਲਿਮਟ ਵਧਾਉਣ ਵਾਸਤੇ ਫੋਨ ਆਇਆ ਅਤੇ ਉਸ ਕੋਲੋਂ ਓ.ਟੀ.ਪੀ. ਲਿਆ ਗਿਆ ਅਤੇ ਕਰੈਡਿਟ ਕਾਰਡ ਦੀ ਲਿਮਟ ਵਧਾ ਕੇ ਉਸ ਨਾਲ 1 ਲੱਖ 61 ਹਜ਼ਾਰ 794 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ | ਜਾਂਚ ਅਧਿਕਾਰੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਖੁਸ਼ਪ੍ਰੀਤ ਕੌਰ ਨੇ ਨੈਸ਼ਨਲ ਟੈਲੰਟ ਸਰਚ ਪ੍ਰੀਖਿਆ 'ਚ ਚਮਕਾਇਆ ਸਕੂਲ ਦਾ ਨਾਂਅ <br/> ਅਗਲੀ ਖ਼ਬਰ ਪਿਓ-ਪੁੱਤ ਅਤੇ ਚਾਚੇ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।