ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਦਾ ਸਨਮਾਨ
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਪਿਛਲੇ 25 ਵਰ੍ਹਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਪੁਰਬਾਂ, ਦਿਨ ਤਿਉਹਾਰਾਂ ਅਤੇ ਐਤਵਾਰਾਂ ਨੂੰ ਸੰਗਤਾਂ ਦੀ ਜਿਆਦਾ ਆਮਦ ਮੌਕੇ ਦਰਸ਼ਨੀ ਡਿਉੜੀ ਵਿਖੇ ਜਲ ਦੀ ਸੇਵਾ ਅਤੇ ਸੰਗਤਾਂ ਦੀ ਸਹੂਲਤ ਲਈ ਕੁੱਝ ਸਮਾਂ ਬਾਂਸ ਲਗਾਉਣ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀ ਸੁਸਾਇਟੀ ਜਲ ਸੇਵਾ ਪਰਿਵਾਰ ਵਲੋਂ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਨੇੜੇ ਕੀਤੇ ਸਮਾਗਮ ਦੌਰਾਨ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਤੇ ਮੈਂਬਰਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੈਂਬਰ ਸ.
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਪਿਛਲੇ 25 ਵਰ੍ਹਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਪੁਰਬਾਂ, ਦਿਨ ਤਿਉਹਾਰਾਂ ਅਤੇ ਐਤਵਾਰਾਂ ਨੂੰ ਸੰਗਤਾਂ ਦੀ ਜਿਆਦਾ ਆਮਦ ਮੌਕੇ ਦਰਸ਼ਨੀ ਡਿਉੜੀ ਵਿਖੇ ਜਲ ਦੀ ਸੇਵਾ ਅਤੇ ਸੰਗਤਾਂ ਦੀ ਸਹੂਲਤ ਲਈ ਕੁੱਝ ਸਮਾਂ ਬਾਂਸ ਲਗਾਉਣ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀ ਸੁਸਾਇਟੀ ਜਲ ਸੇਵਾ ਪਰਿਵਾਰ ਵਲੋਂ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਨੇੜੇ ਕੀਤੇ ਸਮਾਗਮ ਦੌਰਾਨ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਤੇ ਮੈਂਬਰਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੈਂਬਰ ਸ. ਪ੍ਰਕਾਸ਼ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਸ੍ਰੀ ਦਰਸ਼ਨੀ ਡਿਊੜੀ ਵਿਖੇ ਪਿਛਲੇ 25 ਸਾਲਾਂ ਤੋਂ ਸੰਗਤਾਂ ਦੀ ਸਹੂਲਤ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਹੈ। ਉਹਨਾਂ ਦੱਸਿਆ ਕਿ ਜਿਨਾਂ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਵਿਚ ਅੰਮ੍ਰਿਤਸਰ ਤੋਂ ਭਾਈ ਦਲਬੀਰ ਸਿੰਘ, ਜੰਡਿਆਲਾ ਤੋਂ ਭਾਈ ਨਰਿੰਦਰ ਸਿੰਘ, ਮਜੀਠਾ ਤੋਂ ਸੁਖਵਿੰਦਰ ਸਿੰਘ ਸੋਹੀ, ਲੁਧਿਆਣਾ ਤੋਂ ਨਰਜੀਤ ਸਿੰਘ ਡਾਕਟਰ, ਬੀਬੀਆਂ ਵਿਚੋਂ ਬੀਬੀ ਰਣਜੀਤ ਕੌਰ ਅੰਮ੍ਰਿਤਸਰ, ਜਲੰਧਰ ਤੋਂ ਬੀਬੀ ਸਰਵਨ ਕੌਰ, ਸਰਹਾਲੀ ਤੋਂ ਬੀਬੀ ਲਖਬੀਰ ਕੌਰ ਅਤੇ ਬੀਬੀ ਮਨਬੀਰ ਕੌਰ ਆਦਿ ਸ਼ਾਮਿਲ ਸਨ।