ਅੰਮ੍ਰਿਤਸਰ ਦੇ ਸੜਕ ਘੁਟਾਲੇ ਦੀ ਉੱਚ ਪੱਧਰੀ ਜਾਂਚ ਹੋਵੇ- ਸਲਿਲ ਕਪੂਰ
ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਲਿਲ ਕਪੂਰ ਨੇ ਅੰਮ੍ਰਿਤਸਰ ਦੀਆਂ ਬਦਹਾਲ ਸੜਕਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਉਦਯੋਗਿਕ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ, ਜਿਸ ਕਾਰਨ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਸੜਕਾਂ ਬਣਾਉਣ ਦੇ ਨਾਂ ਉੱਤੇ ਅੰਮ੍ਰਿਤਸਰ ਸੜਕੀ ਘੋਟਾਲਾ ਹੋ ਰਿਹਾ ਹੈ, ਜਿਸ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ (ਸ਼ਹਿਰੀ) ਪ੍ਰਧਾਨ ਸਲਿਲ ਕਪੂਰ ਨੇ ਅੰਮ੍ਰਿਤਸਰ ਦੀਆਂ ਬਦਹਾਲ ਸੜਕਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਉਦਯੋਗਿਕ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ, ਜਿਸ ਕਾਰਨ ਉਦਯੋਗਪਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਸੜਕਾਂ ਬਣਾਉਣ ਦੇ ਨਾਂ ਉੱਤੇ ਅੰਮ੍ਰਿਤਸਰ ਸੜਕੀ ਘੋਟਾਲਾ ਹੋ ਰਿਹਾ ਹੈ, ਜਿਸ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਸਲਿਲ ਕਪੂਰ ਨੇ ਕਿਹਾ ਕਿ ਨਾਗ ਕਲਾਂ ਅਤੇ ਬੱਲ ਕਲਾਂ ਉਦਯੋਗਿਕ ਖੇਤਰਾਂ ਵਿਚ ਸੜਕਾਂ ਦੇ ਨਿਰਮਾਣ ‘ਤੇ 581.76 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਪਰ ਇਸ ਕੰਮ ਵਿਚ ਕਥਿਤ ਤੌਰ ’ਤੇ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਹੋ ਰਹੀ ਹੈ। ਸਥਾਨਕ ਉਦਯੋਗਪਤੀਆਂ ਨੇ ਖੁਦ ਮੌਕੇ ’ਤੇ ਜਾ ਕੇ ਕੰਮ ਦਾ ਨਿਰੀਖਣ ਕੀਤਾ ਅਤੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬਿਨਾਂ ਸਹੀ ਸਫ਼ਾਈ ਅਤੇ ਪਾਣੀ ਦਾ ਛਿੜਕਾਅ ਕੀਤੇ ਕੱਚੀ ਮਿੱਟੀ ਅਤੇ ਮਲਬੇ ਉੱਪਰ ਨਾਮਾਤਰ ਤਾਰਕੋਲ ਪਾਇਆ ਜਾ ਰਿਹਾ ਹੈ, ਜੋ ਹੱਥ ਲਗਾਉਂਦਿਆਂ ਹੀ ਉੱਖੜ ਰਿਹਾ ਹੈ। ਉਨ੍ਹਾਂ ਇਸ ਨੂੰ ਲੋਕਾਂ ਦੇ ਪੈਸੇ ਦੀ ਖੁੱਲ੍ਹੀ ਬਰਬਾਦੀ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਨਿਰਮਾਣ ਦਾ ਕੀ ਫਾਇਦਾ ਹੈ। ਸਲਿਲ ਕਪੂਰ ਨੇ ਕਿਹਾ ਕਿ ਠੇਕੇਦਾਰ ਦੇ ਸਾਰੇ ਚੱਲ ਰਹੇ ਬਿੱਲਾਂ ਅਤੇ ਅੰਤਿਮ ਭੁਗਤਾਨ ’ਤੇ ਤੁਰੰਤ ਰੋਕ ਲਗਾਕੇ , ਸੜਕਾਂ ਦੇ ਕੋਰ ਸੈਂਪਲ ਲੈ ਕੇ ਲੈਬਾਰਟਰੀ ਵਿਚ ਜਾਂਚ ਕਰਵਾਉਣ ਭੇਜੇ ਜਾਣ।