31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐੱਸ. ਡੀ. ਐੱਮ. ਮਜੀਠਾ ਖ਼ਿਲਾਫ਼ ਚਲ ਰਹੀ ਹੜਤਾਲ ਕਾਰਨ ਇੰਤਕਾਲ ਤੇ ਰਜਿਸਟਰੀਆਂ ਕੰਮ ਹੋਏ ਠੱਪ- ਪ੍ਰਧਾਨ ਸਮਰਾ

ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)- ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮਜੀਠਾ ਦੇ ਐੱਸ. ਡੀ.

ਹਰਪਾਲ ਸਿੰਘ ਸਮਰਾ 31-10-2026
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)- ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮਜੀਠਾ ਦੇ ਐੱਸ. ਡੀ. ਐੱਮ. ਖ਼ਿਲਾਫ਼ ਕੀਤੀ ਗਈ ਹੜਤਾਲ ਕਾਰਨ ਜਿਥੇ ਐੱਸ. ਡੀ. ਐੱਮ. ਦਫਤਰ ਦਾ ਕੰਮ ਕਾਜ਼ ਪ੍ਰਭਾਵਿਤ ਹੋ ਰਿਹਾ ਹੈ ਉਥੇ ਜਾਤੀ ਸਰਟੀਫਿਕੇਟ, ਰਜਿਸਟਰੀਆਂ ਤੇ ਇੰਤਕਾਲ ਆਦਿ ਦਾ ਸਰਕਾਰੀ ਕੰਮ ਕਾਜ ਵੀ ਰੁਕਿਆ ਹੋਇਆ ਹੈ। ਇਹ ਪ੍ਰਗਟਾਵਾ ਕਰਦਿਆਂ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾਈ ਆਗੂ ਹਰਪਾਲ ਸਿੰਘ ਸਮਰਾ ਨੇ ਦੱਸਿਆ ਕਿ ਇਹ ਹੜਤਾਲ ਬੀਤੇ 20 ਅਕਤੂਬਰ ਤੋਂ ਚਲ ਰਹੀ ਹੈ, ਜੋ ਕਿ ਐੱਸ.ਡੀ.ਐੱਮ. ਮਜੀਠਾ ਦੇ ਮਾੜੇ ਵਤੀਰੇ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ ਜਿਸ ਕਾਰਨ ਵਿਦਿਆਰਥੀਆਂ ਨੂੰ ਲੋੜੀਂਦੇ ਸਰਟੀਫਿਕੇਟ, ਇੰਤਕਾਲ ਤੇ ਹੋਰ ਸਰਕਾਰੀ ਸੇਵਾਵਾਂ ਵੱਡੀ ਤਾਦਾਦ ’ਚ ਲੰਬਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਮਜੀਠਾ ਛੁੱਟੀ ਲੈ ਕੇ ਘਰ ਬੈਠੇ ਹਨ ਸਰਕਾਰ ਦੀਆਂ ਜਰੂਰੀ ਤਾਮੀਲਾਂ ਦੀ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਅਤੇ ਆਮ ਲੋਕਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਅਧਿਕਾਰੀ ਨੂੰ ਤੁਰੰਤ ਮੁੱਅਤਲ ਕਰਕੇ ਲੋਕਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ।
ਪਿਛਲੀ ਖ਼ਬਰ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਖਿਡਾਰੀਆਂ ਦਾ ਡੀ. ਏ. ਵੀ. ਨੈਸ਼ਨਲ ਸਪੋਰਟਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਯੂਵਾ ਮੋਰਚਾ ਪੰਜਾਬ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਕਾਹਲੋਂ, ਮੰਨਾ, ਟਿੱਕਾ, ਰੰਧਾਵਾ ਅਤੇ ਤਨੇਜਾ ਨੇ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।